ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/219

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੯੯)

ਬਨੇਂ ਹਠੀਲਾ ਹਿੰਮਤ ਅੰਦਰ।
ਅੰਮ੍ਰਿਤ ਲੱਭੇ ਤਦੇ ਸਿਕੰਦਰ।


੧੧-
ਜਦ ਸੀਨੇ ਤੇ ਪਈਆਂ ਯਾਰਾਂ,
ਰੋ ਰੋ ਪਾਈਆਂ ਓਸ ਪੁਕਾਰਾਂ,
ਨਾੜਾਂ ਹੋਵਨ ਤਨ ਦੀਆਂ ਤਾਰਾਂ,
ਵਿੱਚੋਂ ਨਿਕਲਨ ਗ਼ਮ ਦੀਆਂ ਵਾਰਾਂ,

ਪੀੜ ਕਿਸੇ ਦੀ ਜੇਹੜਾ ਮਰਦਾ।
ਸਭ ਤੋਂ ਵੱਧ ਤਪੱਸਿਆ ਕਰਦਾ।

੧੨-
ਓੜਕ ਆਖੇ ਦਿਲ ਨਾ ਢ੍ਹਾਵੀਂ,
ਮੇਰੇ ਵਾਂਗੂੰ ਟੰਗਿਆ ਜਾਵੀਂ,
ਵੈਰੀ ਹੱਥੋਂ ਮਾਰਾਂ ਖਾਵੀਂ,
ਤਾਂ ਭੀ ਨਾ ਤੂੰ ਫ਼ਰਜ਼ ਭੁਲਾਵੀਂ,

ਬੇ ਕਦਰਾਂ ਦੀਆਂ ਸਹਿ ਸਹਿ ਨੋਕਾਂ।
'ਸ਼ਰਫ਼' ਜਗਾਵੀਂ ਸੁੱਤਿਆਂ ਲੋਕਾਂ।