ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/220

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੦੦)

ਗ਼ਮ



ਮੋਇਆ ਹੋਇਆ ਗੱਲ ਦਾ ਮੈਂ ਵਿੱਚੇ ਵਿੱਚ ਗਲਦਾ ਜਾਂ,
ਐਡਾ ਮੇਰੇ ਗਲ ਦਾ ਇਹ ਹੋ ਗਿਆ ਏ ਹਾਰ ਗ਼ਮ!
ਭੁੱਖੇ ਭਾਣੇ ਸ਼ੇਰਾਂ ਹੱਥ ਆ ਗਿਆ ਸ਼ਿਕਾਰ ਕੱਲਾ,
ਇੱਕ ਮੇਰੀ ਜਾਨ ਉੱਤੇ ਚੜ੍ਹੇ ਨੇ ਹਜ਼ਾਰ ਗ਼ਮ!
ਖੱਬੀ ਅੱਖ ਫੁਰਕੇ ਪਈ ਅੱਜ ਦਬਾ ਦਬ ਮੇਰੀ,
ਔਣ ਕੋਲੋਂ ਪਹਿਲੇ ਮੈਨੂੰ ਘੱਲ ਦਿੱਤੀ ਤਾਰ ਗ਼ਮ!
ਫੇਰ ਓਹਨੂੰ ਲੋੜ ਕੀ ਏ ਵੈਰੀਆਂ ਤੇ ਦੂਤੀਆਂ ਦੀ,
ਬਣ ਜਾਵੇ ਜੱਗ ਉਤੇ ਜੀਹਦਾ ਇੱਕ ਯਾਰ ਗ਼ਮ!
ਉੱਡਦਾ ਬਸੰਤ ਦਾ ਭੀ ਰੂਪ ਵੇਖ ਵੇਖਕੇ ਤੇ,
ਆਂਦੀ ਮੇਰੇ ਮੁੱਖੜੇ ਤੇ ਇਹੋ ਜਹੀ ਬਹਾਰ ਸ਼ਾਮ!
ਵਿੱਚੇ ਵਿੱਚ ਥੋਥਾ ਕਰ ਛੱਡਿਆ ਬੁਘਾਟ ਵਾਂਗੂੰ,
ਬਹਿ ਗਿਆ ਏ ਮੱਲ ਮਾਰ ਹੱਡਾਂ ਵਿਚਕਾਰ ਗ਼ਮ!
ਖ਼ਸ਼ੀ ਭੈੜੀ ਈਦ ਵਾਲੇ ਦਿਨ ਵੀ ਨਾਂ ਬਹੁੜਦੀ ਏ,
ਸੌ ਸੌ ਵਾਰੀ ਪੁੱਛੇ ਪਰ ਰੋਜ਼ ਮੇਰੀ ਸਾਰ ਗ਼ਮ!
ਚਿੱਟੇ ਚਿੱਟੇ ਹੰਝੂ ਮੇਰੇ ਕਿਰਮਚੀ ਬਣਾ ਦਿੱਤੇ,
ਐਡਾ ਗੂੜ੍ਹਾ ਮੇਰੇ ਨਾਲ ਪਾਲਿਆ ਪ੍ਯਾਰ ਗ਼ਮ!
ਭਰਿਆ ਜਾਇ ਚਾਣਚੱਕ ਰੁੱਗ ਇੱਕ ਕਾਲਜੇ ਨੂੰ।
ਚੋਭ ਦੇਵੇ ਚੁੱਪ ਕੀਤਾ ਤਿੱਖੜੀ ਜਹੀ ਆਰ ਗ਼ਮ!
ਵਗਾ ਤੱਗ ਹਾਹੁਕਿਆਂ ਦੇ ਗਾਹਕ ਪਏ ਆਂਵਦੇ ਨੇ,