ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/223

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੦੩)

ਬਣ ਜਾ ਰਿਜ਼ਮ ਤਰੇਲ ਪਿਆਰੀ!
ਸੂਰਜ ਵੱਲੇ ਮਾਰ ਉਡਾਰੀ!
ਜੇ ਚੜ੍ਹ ਜਾਵੇਂ ਏਸ ਅਟਾਰੀ!
ਤਾਂ ਤੂੰ ਵੇਖੇਂ ਦੁਨੀਆਂ ਸਾਰੀ!
ਫੁੱਲ ਜੇੜ੍ਹੇ ਏ ਮਹਿਕਣ ਟਹਿਕਣ!
ਦੀਦ ਤੇਰੀ ਨੂੰ ਏਹ ਭੀ ਸਹਿਕਣ!
ਦੁੱਖ ਅੰਦਰ ਨਾ ਆਪਾ ਘੁੱਟੀਂ!

  • ਵਾਂਸੀ ਸੂਏ ਵਾਂਗੂੰ ਫੁੱਟੀਂ!

ਜੇ ਇਕ ਵਾਰੀ ਕਰੇਂ ਦਲੇਰੀ!
ਸੁੰਦਰ ਨਿਕਲੇ +ਮੱਟੀ ਤੇਰੀ!
ਲੱਗਣ ਤੈਨੂੰ ਐਸੇ ਫੁੱਮਣ!
ਰਾਗ ਤੇਰਾ ਪਏ ਮੁਖੜਾ ਚੁੰਮਣ!
ਖ਼ੁਸ਼ਬੂ ਵਾਂਗੂੰ ਉੱਡ ਖਲੋਵੀਂ!
ਫੁੱਲਾਂ ਦੇ ਵਿੱਚ ਰੰਗ ਨ ਹੋਵੀਂ!
ਦੇਖ ਨਜ਼ਾਕਤ ਦਾ ਚਮਕਾਰਾ!
ਫਸਿਆ ਹੋਯਾ ਰੰਗ ਵਿਚਾਰਾ!
ਮਹਿੰਦੀ ਭੀ ਜੇ ਬਣਿਓਂ ਯਾਰਾ!
ਖ਼ੂਨ ਕਰਾਕੇ ਦਿਲ ਦਾ ਸਾਰਾ!
ਏਹ ਭੀ ਕੰਮ ਬੇਸਗਨਾ ਤੈਨੂੰ!
ਪੈਰੀਂ ਪੈ ਗਾ ਲਗਨਾ ਤੈਨੂੰ!


  • ਵਾਂਸ ਦਾ ਸੂਆ ਇੱਕੋ ਵਾਰੀ ਜ਼ਮੀਨ ਪਾੜਕੇ ਫੁੱਟਦਾ ਏ।

+ਵਾਂਸ ਦੀ ਮੱਟੀ।