ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/232

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੧੨)

ਹਰ ਹਰ ਆਣ ਕਰੂੰਬਲ ਕਿੜਕੀ,
ਕਲੀ ਕਲੀ ਨੇ ਖ਼ੋਲ੍ਹੀ ਖਿੜਕੀ।
ਆਖ ਮੂੰਹੋਂ "ਮੈਂ ਆਇਆ ਯਾਰਾ!"
ਏਧਰ ਟੁੱਟਾ ਫੁੱਲ ਵਿਚਾਰਾ।
ਪ੍ਰੀਤਮ ਪ੍ਯਾਰਾ ਮਾਰ ਕਲਾਵੇ,
ਪਾਣੀ ਅੰਦਰ ਰੁੜ੍ਹਿਆ ਜਾਵੇ।
ਲਹਿਰ ਦੇ ਵਿੱਚ ਰਲ ਗਏ ਓਵੇਂ,
ਇੱਕ ਹੋ ਗਏ ਦਿਲਬਰ ਦੋਵੇਂ।

ਪੱਥਰ ਦਾ ਵੱਟਾ

ਮੰਜੇ ਦੇ ਪੜਾਵੇ ਥਲੇ ਵੱਟਾ ਇੱਕ ਵੇਖਿਆ ਮੈਂ,
ਰੋ ਰੋ ਪਿਆ ਆਹਾਂ ਵਾਲੀ ਢਾਂਡਰੀ ਸੀ ਬਾਲਦਾ
ਪੁੱਛਿਆ ਮੈਂ ਓਸਨੂੰ ਕੀ ਹੋਗਿਆ ਹੈ ਦੱਸ ਤੈਨੂੰ,
ਝੂਣ ਦਿੱਤਾ ਦਿਲ ਹੈ ਤੂੰ ਅਰਸ਼ ਤੇ ਪਤਾਲ ਦਾ?
ਮਾਰ ਮਾਰ ਚਾਂਗਰਾਂ ਤੇ ਉੱਭੇ ਉੱਭੇ ਸਾਹ ਰੋ ਕੇ,
ਦਿੱਤਾ ਇਹ ਜਵਾਬ ਮੈਨੂੰ ਓਸਨੇ ਸਵਾਲ ਦਾ:-
'ਦੇ ਦਿਓ ਅਜ਼ਾਦੀ ਮੈਨੂੰ ਦੇ ਦਿਓ ਅਜ਼ਾਦੀ ਹੁਣ,
ਸਹਿਆ ਜਾਂਦਾ ਭਾਰ ਨਾ ਗ਼ੁਲਾਮੀ ਦੇ ਜੰਜਾਲ ਦਾ
ਫੇਰ ਓਹਨੂੰ ਕਿਹਾ ਮੈਂ 'ਪਹਾੜਾਂ ਦਿਆ ਪੱਥਰਾ ਓਇ,
ਤੈਨੂੰ ਭਲਾ ਲਾਹ ਕੀ ਆਜ਼ਾਦੀ ਦੇ ਪਲਾਲ ਦਾ?'