ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/231

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੧੧)

ਦੂਰੋਂ ਦੂਰੋਂ ਕਰੇ ਇਸ਼ਾਰੇ,
ਦੇਂਦਾ ਨਹੀਂ ਜਵਾਬ ਪ੍ਯਾਰੇ।
ਆ ਜਾ ਦੋਵੇਂ, ਰਲਕੇ ਬਹੀਏ,
ਹਾਲ ਦੁਖਾਂ ਦੇ ਸੁਣੀਏ ਕਹੀਏ।
ਬੇਸ਼ਕ ਹੈ ਇਹ ਚੇਤੇ ਮੈਨੂੰ,
ਮੇਰੀ ਵੀ ਹੈ ਉਲਫ਼ਤ ਤੈਨੂੰ।
ਜਿੱਦਾਂ ਮੈਨੂੰ ਸਬਰ ਨ ਆਵੇ,
ਓਦਾਂ ਤੈਨੂੰ ਚੈਨ ਨ ਭਾਵੇ
ਗਿਆ ਫੁਲੇਰਾ ਰਿਹਾ ਨ ਮਾਲੀ,
ਬਾਗ਼ ਪਿਆ ਹੈ ਸਾਰਾ ਖ਼ਾਲੀ।
ਫਿਰ ਵੀ ਤੂੰ ਨਹੀਂ ਆਕੇ ਮਿਲਦਾ,
ਕੇਡਾ ਹੈਂ ਤੂੰ ਪੱਥਰ ਦਿਲ ਦਾ।
ਤੂੰ ਨਹੀਂ ਆਉਂਦਾ, ਮੈਂ ਹੀ ਆਵਾਂ?
ਆਕੇ ਤੈਨੂੰ ਗਲੇ ਲਗਾਵਾਂ?
ਆ ਮੈਂ ਲੈ ਲਾਂ ਝੱਟ ਕਲਾਵੇ,
ਬਾਝ ਮਿਲਾਪੋਂ ਸਬਰ ਨ ਆਵੇ।
ਤਾਂਘ ਲੰਮੀ ਤੇ ਉਮਰ ਨ ਓਡੀ,
ਭੁਰ ਭੁਰ ਜਾਂਦੀ ਮੁਢੋਂ ਡੋਡੀ।
ਗੱਲ ਸੁਣੀ ਜਦ ਵਾ ਨੇ ਸਾਰੀ,
ਰੁਤ ਅੱਗੇ ਜਾ ਰੋਈ ਵਿਚਾਰੀ।
ਆ ਗਈ ਤੁਰਤ ਬਹਾਰ ਪਿਆਰੀ,
ਫ਼ੌਜ ਫੁਲਾਂ ਦੀ ਲੈਕੇ ਸਾਰੀ।