ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/230

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੧੦)

ਬੇਕਦਰਾ! ਤੂੰ ਕਦਰ ਨ ਪਾਈ,
ਲੱਗੀ ਐਵੇਂ ਤੋੜ ਗਵਾਈ!
ਕਿੰਨਾ ਚਿਰ ਇਹ ਪਾਣੀ ਤੇਰਾ,
ਡੱਕ ਲਵੇਗਾ ਮਰਨਾ ਮੇਰਾ?
ਬੱਸ 'ਸ਼ਰਫ਼' ਨਾ ਮਾਰ ਤਰੌਂਕੇ,
ਹੁਣ ਮੈਂ ਸੌਂ ਗਈ ਲੰਮੇ ਠੌਂਕੇ!

ਫੁੱਲ ਆਪਨੇ ਪਰਛਾਵੇਂ ਨੂੰ

ਰਹਿ ਗਿਆ ਕੱਲਾ ਨਦੀ ਕਿਨਾਰੇ,
ਚਲ ਗਏ ਮੇਰੇ ਸਾਥੀ ਸਾਰੇ।
ਕਰ ਕਰ ਛੋਹਲੀ ਪਹੁੰਚੇ ਅੱਗੇ,
ਅਤਰ ਬਣ ਜਾਂ ਜ਼ੁਲਫ਼ੀਂ ਲੱਗੇ।
ਹਾਰ ਬਣੇ ਕੋਈ ਕਿਸਮਤ ਵਾਲੇ,
ਬਾਹਾਂ ਪਾਈਆਂ ਗਲੇ ਦੁਆਲੇ।
ਨਾਲ ਮੇਰੇ ਜੋ ਜੰਮੀਆਂ ਪਲੀਆਂ,
ਚਲ ਬਸੀਆਂ ਉਹ ਸੁੰਦਰ ਕਲੀਆਂ।
ਮੈਂ ਹੁਣ ਵਾਜਾਂ ਮਾਰਾਂ ਤੈਨੂੰ,
ਦਈਂ ਜਵਾਬ ਪਿਆਰੇ ਮੈਨੂੰ।
ਸ਼ੀਸ਼ਾ ਵਿੰਹਦਾ ਵੇਖ ਨ ਮੈਨੂੰ।
ਮੈਂ ਤਾਂ ਪਿਆਰੇ ਵੇਖਾਂ ਤੈਨੂੰ।