ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/239

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੧੯)

  • ਕਾਲੇ ਕਾਲੇ ਕੇਸਾਂ ਤੇਰੇ,

ਦਿਲ ਮੇਰੇ ਤੇ ਪਾਏ ਘੇਰੇ।
ਤੇਰੇ ਬਾਝੋਂ ਸ਼ਾਮ ਸਲੋਣੇ,
ਹੰਝੂ ਮੇਰੇ ਕਿਸ ਨੇ ਧੋਣੇ?
ਜਾਂਦੀ ਵਾਰ ਖ਼ੁਸ਼ੀ ਵਿੱਚ ਆਕੇ,
ਜਦ ਤੂੰ ਬੈਠੋਂ ਪੀਂਘੇ ਜਾਕੇ।
ਨੀਲਾ ਜੇਹਾ ਘੁੰਡ ਹਟਾਕੇ,
ਲਾਲਾਂ ਵਰਗੇ ਬੁਲ ਮੁਸਕਾਕੇ।
ਬਿੱਜਲੀ ਵੱਨੇ ਦੰਦ ਚਮਕਾਕੇ,
ਇਹ ਗੱਲ ਮੈਨੂੰ ਗਿਓਂ ਸੁਣਾਕੇ:-
'ਯਾਦ ਰੱਖੀਂ ਨਾ ਭੁੱਲੀਂ ਮੈਨੂੰ,
ਸੌ ਸੌ ਵਾਰੀ ਮਿਲਸਾਂ ਤੈਨੂੰ।
ਜਦ ਮੈਂ ਤੈਨੂੰ ਮਿਲਣ ਆਸਾਂ,
ਸਿੱਪਾਂ ਦੇ ਮੂੰਹ ਮੋਤੀ ਪਾਸਾਂ।
ਝੜੀ ਬਣਾਕੇ ਰਹਿਮਤ ਵਾਲੀ,
ਧੋਵਾਂਗਾ ਮੈਂ ਡਾਲੀ ਡਾਲੀ।'
ਚੋਖਾ ਚਿਰ ਮੈਂ ਕੀਤਾ ਜੇਰਾ,
ਹੁਣ ਧਰਵਾਸਾ ਟੁੱਟਾ ਮੇਰਾ।
ਲਾ ਗਿਓਂ ਐਸੇ ਸੁੱਕੇ ਲਾਰੇ,
ਰੱਤਾਂ ਪੀ ਪੀ ਸਮੇਂ ਗੁਜਾਰੇ।


  • ਘਣਾ