ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/240

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੨੦)

ਹਿਜਰ ਤੇਰੇ ਵਿਚ ਸੁਕਦਾ ਜਾਵਾਂ,
ਝੜ ਗਏ ਪੱਤੇ ਉੱਡੀਆਂ ਛਾਵਾਂ।
ਕੋਈ ਕੋਈ ਪੱਤਾ ਸੁੱਕਾ ਖੜਕੇ,
ਸਾਹ ਨਿਕਲੇ ਹੁਣ ਸੰਘੋਂ ਅੜਕੇ।
ਭੁਰਜੀ ਟਿੰਗਾਂ ਮਾਰਨ +ਧਾੜਾਂ,
ਰਿਹਾ ਮਾਸ ਨਾ ਦਿਸਦੀਆਂ ਨਾੜਾਂ।
ਡਰਦਾ ਸੀ ਜੋ ਸੂਰਜ ਤੈਥੋਂ,
ਹੁਣ ਓਹ ਭਾਂਗੇ ਲੈਂਦਾ ਮੈਥੋਂ।
ਵੇਂਹਦਾ ਮੈਨੂੰ ਤਿੱਖੀ ਅੱਖੇ,
ਬਾਲ ਅੰਗੀਠੀ ਸਿਰ ਤੇ ਰੱਖੇ।
ਦੂਤੀ ਕਰਦਾ ਭੈੜੇ ਚਾਲੇ,
ਤੀਰ ਚਲਾਵੇ ਕਿਰਨਾਂ ਵਾਲੇ।
ਕੀ ਕੀ ਦੱਸਾਂ ਖੋਲ੍ਹ ਸਿਆਪਾ,
ਦੁਨੀਆਂ ਵਿੱਚ ਹਾਂ ਮੈਂ ਇਕਲਾਪਾ।
ਫੜਦਾ ਹੱਥ ਨ ਦਰਦੀ ਕੋਈ,
ਸਿਰ ਉੱਤੇ ਕੋਈ ਛਾਂ ਨਾ ਹੋਈ।
ਭਾਂ ਭਾਂ ਬਿੱਲੀਆਂ ਖੇਡਣ ਵਾਲੇ,
ਦਿੱਸਣ ਕਿੱਥੇ ਹੁਣ ++ਮੂੰਹ ਕਾਲੇ।
ਫੁੱਲੇ ਫੁੱਲਨ ਕਲੀਆਂ ਖਿੜੀਆਂ,
ਉੱਧੜ ਲੱਥੇ ਪੱਤਰ ਪਿੜੀਆਂ।


+ਚੀਕਾਂ ++ਭੌਰੇ 'ਤੇ ਮੱਖੀਆਂ।