ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/243

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੨੩)

ਏਸ ਬਹਾਰੇ,
ਲਾਹ ਡਰ ਸਾਰੇ।
ਪ੍ਰੇਮ ਵਧਾਈਏ ਨੈਣ ਲੜਾਈਏ।
ਤਾਰ ਬਣਾਈਏ ਪੀਂਘਾਂ ਪਾਈਏ।
ਹਰਿ ਦੇ ਦੁਆਰੇ,
ਲਈਏ ਹੁਲਾਰੇ।
ਨੂਰੀ ਸਾਯਾ ਤਨ ਤੇ ਪਾਯਾ।
ਹੁਸਨ ਸਵਾਯਾ ਚੜ੍ਹਕੇ ਆਯਾ।
ਜਾਵਾਂ ਵਾਰੇ,
ਹੱਥ ਪਸਾਰੇ।
ਹਰਦਮ ਚਾਹਵਾਂ ਮੈਂ ਉਡ ਜਾਵਾਂ।
ਇਹ ਗ਼ਮ ਖਾਵਾਂ ਕੀਕਰ ਆਵਾਂ।
ਖੰਭ ਨਿਕਾਰੇ,
ਕਜ਼ੀਏ ਭਾਰੇ।
ਹੰਜੂ ਤੇਰੇ ਮੋਤੀ ਮੇਰੇ।
ਉੱਡ ਸਵੇਰੇ ਵਾ ਨੇ ਕੇਰੇ।
ਹੱਥ ਸ਼ਿਗਾਰੇ,
ਰਹੇ ਖਿਲਾਰੇ।
ਜੋ ਕੁਝ ਲੱਸਾਂ ਆਵੀਂ ਦੱਸਾਂ,
ਖਿੜ ਖਿੜ ਹੱਸਾਂ ਉਜੜੀ ਵੱਸਾਂ।
'ਸ਼ਰਫ਼' ਚੁਬਾਰੇ,
ਖੜੀ ਪੁਕਾਰੇ।