ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/247

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੨੭)

ਡਰ ਲੋਕਾਂ ਦਾ ਉਲਫ਼ਤ ਤੇਰੀ,
ਗਹੀ ਹਾਂ ਸੱਜੇ ਖੱਬੇ ਘੇਰੀ!
ਮਾਰੇ ਹੇਠੋਂ ਵਾਜਾਂ ਕੋਈ,
ਹਾਇ ਰੱਬਾ! ਮੈਂ ਜਿਊਂਦੀ ਮੋਈ!
ਹਿਰਖ ਰਿਹਾ ਅਜ ਦਿਲ ਵਿੱਚ ਮੈਨੂੰ,
ਵੇਖ ਨਾ ਸੱਕੀ ਚੰਦਾ ਤੈਨੂੰ!
ਭਾਗ ਹੋਵਣ ਜੇ ਚੰਗੇ ਮੇਰੇ,
ਹਰਦਮ ਨੇੜੇ ਹੋਵਾਂ ਤੇਰੇ!
ਦੇਖਾਂ ਨਿੱਤ ਨਜ਼ਾਰਾ ਤੇਰਾ,
ਬਣ ਜਾਵਾਂ ਮੈਂ ਤਾਰਾ ਤੇਰਾ!
ਨੂਰ ਤੇਰੇ ਵਿਚ ਡੁੱਬੀ ਹੋਵਾਂ,
ਦਾਗ਼ ਕੁਫ਼ਰ ਦੇ ਸਾਰੇ ਧੋਵਾਂ!
ਜਗ ਵੇਖ ਤੇ ਆਖੇ ਸਾਰਾ,
ਵੇਖੋ ਲੋਕੋ ਚੰਨ ਤੇ ਤਾਰਾ!

ਵਿੱਦਯਾ

ਮੇਰਾ ਯਾਰ ਅਨਪੜ੍ਹਿਆ ਇਕ ਕਹਿਣ ਲੱਗਾ:-
'ਯਾਰਾ ਮੈਨੂੰ ਏਹ ਸਮਝ ਨਾ ਆਂਵਦੀ ਏ!
ਜਿਹੜੇ ਵੇਲੇ ਵੀ ਆਣਕੇ ਦੇਖਦਾ ਹਾਂ,
ਤੈਨੂੰ ਲਿਖ਼ਤ ਤੇ ਪੜ੍ਹਤ ਹੀ ਭਾਂਵਦੀ ਏ!