ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੨੮)
ਲੱਖਾਂ ਗੋਰੀਆਂ ਗੁੰਦਕੇ ਘਰੋਂ ਚੱਲਾਂ,
ਏਥੇ ਆਣ ਜ਼ਬਾਨ ਥਥਲਾਂਵਦੀ ਏ।
ਤੇਰੇ ਹੱਥ ਰਿਸਾਲੇ ਨੂੰ ਜਦੋਂ ਦੇਖਾਂ,
ਮੇਰੀ ਗੱਲਾਂ ਦੀ ਫ਼ੌਜ ਘਬਰਾਂਵਦੀ ਏ।
ਪੜ੍ਹਨੋ ਹਟੇਂ ਤਾਂ ਫੇਰ ਇਹ ਕਲਮ ਤੇਰੀ,
ਪਈ ਚਿੜੀਆਂ ਦੇ ਵਾਂਗ ਚਿਚਲਾਂਵਦੀ।
ਏਨੇ ਕਾਗ਼ਜ਼ ਤੂੰ ਪਕੜ ਕਿ ਕਰੇਂ ਕਾਲੇ,
ਚੰਨੋਂ *ਆਖ਼ਰੀ ਰਾਤ ਸ਼ਰਮਾਂਵਦੀ ਏ।
ਤੇਰੇ ਨਾਲ ਕੀ ਕਿਸੇ ਨੇ ਗੱਲ ਕਰਨੀ,
ਬੌਂਕੇ ਹਾਲ ਦਿਹਾੜਿਆਂ ਮੰਦਿਆਂ ਦੀ।
ਤੂੰ ਤੇ ਅਰਥਾਂ ਨੂੰ ਛਿੱਲਦਾ ਰਹੇਂ ਹਰਦਮ,
ਤੇਰੀ ਜੀਭ ਹੈ ਭੈਣ ਇਹ ਰੰਦਿਆਂ ਦੀ।
ਜਿਵੇਂ ਟੀਸੀ ਹਿਮਾਲਾ ਦੀ ਫਿਰੇ +ਸੋਂਘਾ,
ਕਰੇਂ ਸੇਰ ਇੰਞ ++ਸੀਨ ਦੇ ਦੰਦਿਆਂ ਦੀ।
ਬਾਬਾ ਧੰਨ ਹੈਂ ਤੂੰ ਕਦੀ ਅੱਕਦਾ ਨਹੀਂ,
ਨਜ਼ਰ ਥੱਕਦੀ ਵੇਂਹਦਿਆਂ ਬੰਦਿਆਂ ਦੀ।
ਡੁੱਬਾ ਵੇਖਕੇ ਮੰਤਕਾਂ ਵਿੱਚ ਤੈਨੂੰ,
ਜਾਨ ਘਰਦਿਆਂ ਦੀ ਗ਼ੋਤੇ ਖਾਂਵਦੀ ਏ।
- ਮੱਸਿਆ ਦੀ ਰਾਤ।
+ਜੋ ਪਹਾੜਾਂ ਵਿਚੋਂ ਧਾਤਾਂ ਆਦਿ ਲਭਦੇ ਫਿਰਦੇ ਹਨ। ++ਉਰਦੂ ਦੇ ਅੱਖਰ 'ਸੀਨ' ਦੇ ਵੀ ਤਿਨ ਦੰਦੇ ਹਨ ਤੇ ਹਿਮਾਲੀਆ ਪਹਾੜ ਦੀਆਂ ਵੀ ਤਿੰਨ ਮਸ਼ਹੂਰ ਚੋਟੀਆਂ ਹਨ।