ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੩੩)
ਹੋਕੇ ਪੰਜਾਂ ਦਰਯਾਂਵਾਂ ਦਾ ਯਾਤਰੀ ਤੂੰ।
ਚਰਚਾ ਆਪਣੀ ਬੋਲੀ ਦਾ ਕੌਮ ਜਿਹੜੀ,
ਕਰਨਾ ਜੱਗ ਦੇ ਅੰਦਰ ਘਟਾਂਵਦੀ ਏ।
ਓਹਨੂੰ ਵਾਂਗ ++ਯਹੂਦੀਆਂ ਪੰਡਤਾਂ ਦੇ,
ਇਹ ਪਈ ਪੈਰਾਂ ਦੇ ਹੇਠ ਰੁਲਾਂਵਦੀ ਏ।
ਕਦੀ ਰੱਬ ਜੇ ਬਾਦਸ਼ਾਹ ਕਰੇ ਮੈਨੂੰ,
ਇਹ ਇਕ ਸੱਧਰ ਤੇ ਆਪਣੀ ਲਾਹ ਲਵਾਂ ਮੈਂ।
ਵਡੇ ਵਡੇ ਵਿਦਵਾਨ ਲਿਖਾਰੀਆਂ ਦੇ,
ਲਿਖਨ ਵਾਲੜੇ ਕਲਮ ਮੰਗਾ ਲਵਾਂ ਮੈਂ।
ਲੈਕੇ ਓਹਨਾਂ ਨੂੰ ਆਪਣੇ ਤਾਜ ਉੱਤੇ,
ਤੁੱਰੇ ਕਲਗੀ ਦੀ ਜਗ੍ਹਾ ਸਜਾ ਲਵਾਂ ਮੈਂ।
ਤਾਂ ਵੀ ਇਲਮ ਦੀ ਕਦਰ ਨਾ ਪਾ ਸੱਕਾਂ,
ਐਪਰ ਆਪਨੀ ਸ਼ਾਨ ਵਧਾ ਲਵਾਂ ਮੈਂ।
ਜਿਹੜੀ ਕੌਮ ਵਿਦਵਾਨਾਂ ਤੇ ਵਿੱਦਿਆ ਦੀ,
ਆਦਰ ਕਦਰ ਨੂੰ ਦਿਲੋਂ ਭੁਲਾਂਵਦੀ ਏ।
'ਸ਼ਰਫ਼' ਓਹਨੂੰ ਇਹ ਜੱਗ ਦੇ ਸਫ਼ੇ ਉੱਤੋਂ,
ਗ਼ਲਤ ਅੱਖਰਾਂ ਵਾਂਗ ਮਿਟਾਂਵਦੀ ਏ।
++ਤੋਰੇਤ ਤੇ ਜ਼ਬੂਰਾਂ ਕਤਾਬਾਂ ਨੂੰ ਮੰਨਣ ਵਾਲੇ ਪੰਡਤ ਜਿਨ੍ਹਾਂ ਨੇ ਸੰਸਕ੍ਰਿਤ ਆਦਿ ਤੇ ਖੁਦ ਕਬਜ਼ਾ ਕੀਤਾ ਰੱਖਿਆਂ ਤੇ ਕਿਸੇ ਨੂੰ ਪੜ੍ਹਨ ਦੀ ਆਗਿਆ ਨ ਦਿੱਤੀ।