ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/254

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੩੪)

ਮੋਰ ਦੇ ਅੱਥਰੂ



ਡਿੱਠਾ ਇਕ ਦਿਨ ਮੋਰ ਪ੍ਯਾਰਾ,
ਹੰਝੂ ਕੇਰੇ ਪਿਆ ਵਿਚਾਰਾ।
ਪੈਲ ਛਬੀਲੀ ਪਾਈ ਹੋਈ,
ਰੱਬੀ ਸਿਫ਼ਤ ਵਖਾਈ ਹੋਈ।
ਮਸਤੀ ਦੇ ਵਿਚ ਆਯਾ ਹੋਯਾ,
ਸੁੰਦਰ ਨਾਚ ਰਚਾਯਾ ਹੋਯਾ।
ਕਿਰਨਾਂ-ਖੰਭ ਬਣਾਏ ਹੋਏ,
ਸੂਰਜ ਕਈ ਚੜ੍ਹਾਏ ਹੋਏ।
ਧੋਣ ਸਰਾਹੀ ਵਰਗੀ ਸੁੰਦਰ,
ਭਰੇ ਜਿਦ੍ਹੇ ਵਿੱਚ ਕਈ ਸਮੁੰਦਰ।
ਕਲਗ਼ੀ ਉੱਪਰ ਚਮਕਾਂ ਮਾਰੇ,
ਦੱਸੇ ਏਦਾਂ ਪਈ ਨਜ਼ਾਰੇ।
ਹੋਵੇ ਜਿਉਂ ਕਰ ਮਹਿਫ਼ਲ ਸ਼ਾਹੀ,
ਨੀਲਮ ਦੀ ਵਿਚ ਪਈ ਸੁਰਾਹੀ।
ਜਾਮ ਜ਼ਮੁਰਦ ਬਨਾਯਾ ਹੋਯਾ,
ਉੱਤੇ ਹੋਇ ਟਿਕਾਯਾ ਹੋਯਾ।
ਨਾਚ ਕਰੇ ਤੇ ਨਾਲੇ ਰੋਂਦਾ,
ਮੂੰਹ ਖ਼ੁਸ਼ੀ ਦਾ ਗ਼ਮ ਵਿਚ ਧੋਂਦਾ।