ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੪੨)
ਯੂਰਪ ਵਾਲਿਆਂ ਦੀ ਰੀਸ ਕਰਨ ਲੱਗੇ,
ਚਿੱਤ ਨਿੱਤ ਹੜਤਾਲ 'ਤੇ ਲਾਇਆ ਏ।
ਆਡੋਂ ਪਾਰ ਅਜ ਕਰਾਂਗਾ ਸਭ ਜਾਕੇ,
ਰੌਲਾ ਰੱਪਾ ਇਹ ਜਿਨ੍ਹਾਂ ਨੇ ਪਾਇਆ ਏ।
ਮੇਰੇ ਕਿਰਤੀਆਂ ਵਿੱਚ ਸੀ ਮੁਖੀ ਜੇਹੜਾ,
ਕੱਲ ਓਹਦਾ ਤੇ ਯੱਭ ਮੁਕਾਇਆ ਏ।
ਪੈ ਗਿਆ ਹੈ ਗੁੱਟ ਨੂੰ 'ਸ਼ਰਫ਼' ਗਾਨਾ,
ਮਾਰ ਮਾਰ ਕੇ ਐਸਾ ਸੁਜਾਇਆ ਏ।
(੨)
ਵੇਖਣ ਗਿਆ ਸਾਂ ਇੱਕ ਥਾਂ ਕੱਲ ਟੈਨਸ,
ਜਾਕੇ ਓਸ ਥਾਂ ਬੜਾ ਖ਼ੁਆਰ ਹੋਇਆ।
ਚਿੱਤ ਕਲੀ ਦੇ ਵਾਂਗ ਕਮਲਾ ਗਿਆ ਸੀ,
ਕ੍ਰਿਕਿਟ ਵੇਖਕੇ ਬਾਗ਼ ਬਹਾਰ ਹੋਇਆ।
ਘੋੜ ਦੌੜ ਤੇ ਗਿਆ ਸਾਂ ਚੌਥ ਨਾਲੇ,
ਓਥੇ ਐਤਕੀਂ ਬੜਾ ਤਕਰਾਰ ਹੋਇਆ।
ਪਰਸੋਂ ਆਯਾ ਸਵਾਦ ਨਾਂ ਰਤਾ ਮੈਨੂੰ,
ਫੁੱਟਬਾਲ ਤੋਂ ਜੇਹਾ ਬੇਜ਼ਾਰ ਹੋਇਆ।
ਜਿੱਤ ਗਈ ਏ ਟੀਮ ਇੰਗਲੈਂਡ ਵਾਲੀ,
ਪੋਲ੍ਹੋ ਵੇਖਕੇ ਚਿੱਤ ਬਲਿਹਾਰ ਹੋਇਆ।
ਸਾਰੀ ਉਮਰ ਨਾਂ ਕਦੇ ਭੀ ਭੁੱਲਣਾ ਏ,
ਹਾਕੀ ਮੈਚ ਜੇਹੜਾ ਬੁੱਧਵਾਰ ਹੋਇਆ।