ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/263

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੪੩)

ਮੇਰੇ ਰਹਿੰਦੇ ਨੇ ਸਦਾ ਈ ਪੌਂ ਬਾਰਾਂ,
ਜਦ ਦਾ ਨਾਲ ਸ਼ਤਰੰਜ ਪਿਆਰ ਹੋਇਆ।
ਏਸ ਗੱਲ ਨੂੰ ਤੇ ਤੂੰ ਭੀ ਜਾਣਦਾ ਏਂ,
ਚੌਪਟ ਵਿਚ ਮੈਂ ਬੜਾ ਹੁਸ਼ਿਆਰ ਹੋਇਆ।
ਖਾਣਾ ਖਾਣ ਦੇ ਬਾਦ ਮੈਂ ਨਿੱਤ ਖੇਡਾਂ,
ਤਾਸ਼ ਵੱਲੋਂ ਨਹੀਂ ਕਦੀ ਉਧਾਰ ਹੋਇਆ।
ਵੇਖਣ ਗਿਆ ਸਾਂ ਰਾਤ ਨੂੰ ਅੱਜ ਥੇਟਰ,
ਖੇਲ ਕੰਪਨੀ ਦਾ ਮਜ਼ੇਦਾਰ ਹੋਇਆ।
ਬਾਈਸਕੋਪ ਵਿਚ ਵੇਖਕੇ ਚਾਰਲੀ ਨੂੰ,
ਹੱਸ ਹੱਸ ਕੇ ਜੀਉ ਨਿਸਾਰ ਹੋਇਆ।
ਸਰਕਸ ਵੇਖ ਲਈ ਕੱਲ ਮਦਰਾਸੀਆਂ ਦੀ,
ਆਸ਼ਕ ਜਿਦ੍ਹਾ ਸੀ ਕੁੱਲ ਸੰਸਾਰ ਹੋਇਆ।
ਗਹੁਰਜਾਨ ਕਲਕੱਤੇ ਦੀ ਆਈ ਹੋਈ ਸੀ,
ਗਾਣਾ ਓਸ ਦਾ ਅਪਰ ਅਪਾਰ ਹੋਇਆ।
ਡੌਗ ਸ਼ੋ ਵਿੱਚੋਂ ਆਂਦਾ ਇਹ ਬੁਲੀ,
ਮੁੱਲ ਏਸ ਦਾ ਤਿੰਨ ਹਜ਼ਾਰ ਹੋਇਆ।
ਵਾ ਖ਼ੋਰੀ ਦੇ ਵਾਸਤੇ ਲਈ ਮੋਟਰ,
ਹੈਸਾਂ ਗਿੱਗ ਕੋਲੋਂ ਅਵਾਜ਼ਾਰ ਹੋਇਆ।
ਮਾਇਆ ਭਵਨ ਉਹ ਤੁਸੀਂ ਨਹੀਂ ਅਜੇ ਡਿੱਠਾ,
ਅੱਜ ਕੱਲ ਜੋ ਨਵਾਂ ਤਿਆਰ ਹੋਇਆ।
ਦੌਲਤ-ਲੁੱਟ ਸੀ ਫ਼ਰਮ ਜੋ ਮੈਂ ਖੋਲ੍ਹੀ,
ਧਨ ਹਿੱਸਿਆਂ ਦਾ ਬੇਸ਼ੁਮਾਰ ਹੋਇਆ।