ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੪੪)
ਜੇੜ੍ਹੇ ਬਾਂਡ ਖ਼ਰੀਦੇ ਸੀ ਐਤਕੀ ਮੈਂ,
ਨਫਾ ਉਨ੍ਹਾਂ 'ਚੋਂ ਕਈ ਹਜ਼ਾਰ ਹੋਇਆ।
ਰਾਏ ਸਾਹਿਬ ਦਾ ਮਿਲਿਆ ਖ਼ਿਤਾਬ ਮੈਨੂੰ,
ਸਾਰੀ ਕੌਮ ਦਾ ਹਾਂ ਸਰਦਾਰ ਹੋਇਆ।
ਟੀ ਪਾਰਟੀ ਤੇ 'ਸ਼ਰਫ਼' ਚੱਲਿਆ ਹਾਂ,
ਫੇਰ ਮਿਲਾਂਗਾ ਪੱਕ ਇਕਰਾਰ ਹੋਇਆ।
--- ੦ ---
ਹਲੂਣਾ
ਗੂਹੜੀ ਨੀਂਦ ਸੁੱਤਿਆ ਓ ਉੱਠ ਰਤਾ ਵੇਖ ਤੇ ਸਹੀ,
ਕੀ ਕੀ ਤੇਰੇ ਸਿਰ ਉੱਤੇ ਕਰਦਾ ਪੁਕਾਰ ਦਿਨ?
ਰਬ ਨੇ ਬਣਾਯਾ ਤੇਨੂੰ ਪਤਲਾ, ਆਜ਼ਾਦੀਆਂ ਦਾ,
ਫੇਰ ਵੀ ਗ਼ੁਲਾਮੀ ਵਿਚ ਦਿੱਤੇ ਤੂੰ ਗੁਜ਼ਾਰ ਦਿਨ।
ਬੀਤੇ ਹੋਏ ਵੇਲਿਆਂ ਦਾ ਢੁੱਚਰ ਐਵੇਂ ਡਾਹੁਨਾ ਏ,
ਤੇਰੀ ਇੱਕ ਘੜੀ ਵਿਚ ਲੁਕੇ ਨੇ ਹਜ਼ਾਰ ਦਿਨ।
ਉੱਦਮ ਜਦੋਂ ਕਰੇਂਗਾ ਤੂੰ ਆਪਣੇ ਸਭੇਤੇ ਲਈ,
ਵਿਗੜੇ ਹੋਏ ਰੱਬ ਤੇਰੇ ਦੇਵੇਗਾ ਸਵਾਰ ਦਿਨ।
ਝੌਲਿਆਂ ਦੇ ਵਿੱਚ ਈ ਤਸਵੀਰ ਤੇਰੀ ਜਿੱਤਦੀ ਏ,
ਪੈਰਾਂ ਉੱਤੇ ਖੜਾ ਹੋਕੇ ਗੰਧਲੇ ਨਤਾਰ ਦਿਨ।