(੨੪੫)
ਕਾਹਨੂੰ ਕਿਰਨਾਂ ਟੇਡੀਆਂ ਦੇ ਹਾੜੇ ਪਿਆ ਘੱਤਨਾ ਏਂ,
ਸੂਰਜ ਬਣ ਆਪਣੇ ਤੂੰ ਆਪ ਈ ਸੁਧਾਰ ਦਿਨ।
ਤੇਰੇ ਵਾਂਗ ਹੱਥਲ ਹੋਕੇ ਬੈਠਦਾ ਨਹੀਂ ਭੋਲਿਆ ਓ,
ਰਾਤ ਦੀ ਮਿਆਨ ਰੱਖੇ ਨੂਰੀ ਤਲਵਾਰ ਦਿਨ।
ਬੰਨ੍ਹਕੇ ਉਮੀਦ ਝੂਠੀ ਕਿਸੇ ਦਿਆਂ ਲਾਰਿਆਂ ਤੇ,
ਕੀਮਯਾ ਜਹੇ ਕੀਮਤੀ ਨਾ ਆਪਣੇ ਖਿਲਾਰ ਦਿਨ।
ਚੜ੍ਹਦੇ ਦਿਆ ਸੂਰਜਾ ਹਿਮਾਲੀਆ ਦੀ ਸਹੁੰ ਤੈਨੂੰ,
ਆਪਣੀ ਗ਼ੁਲਾਮੀ ਵਾਲਾ ਲਹਿੰਦੇ 'ਚ ਉਤਾਰ ਦਿਨ
ਵੇਰਵੇ ਦੇ ਆਖੇ ਲੱਗ ਬਣਿਓਂ ਸ਼ਰੀਕ ਮੇਰਾ,
ਦਿੱਤੇ ਭਾਈਚਾਰਿਆਂ ਦੇ ਮੂਰਖਾ, ਵਿਸਾਰ ਦਿਨ।
ਮਰਣ ਤੇ ਗ਼ੁਲਾਮੀਆਂ ਦਾ ਰੋਜ਼ ਨਾ ਨਸੀਬ ਹੋਵੇ,
ਲੜਨ ਵਾਲੇ ਜੱਗ ਉੱਤੇ ਔਣ ਕਈ ਹਜ਼ਾਰ ਦਿਨ।
ਖੋਲ੍ਹੇ ਨੇ ਅਜ਼ਾਦੀ ਨੇ ਤ੍ਰੱਕੀਆਂ ਦੇ ਕਾਰਖਾਨੇ,
ਤੇਰੇ ਲਈ ਅੰਬਰਾਂ ਤੋਂ ਉਤਰੇ ਬੇਕਾਰ ਦਿਨ।
ਬੋ ਹੈ ਦਿਮਾਗ਼ ਵਿਚ ਏਡੀ ਰਾਜਧਾਨੀਆਂ ਦੀ,
ਵਰ੍ਹੇ ਗੰਢ ਆਪਣੀ ਦਾ ਭੁੱਲਦਾ ਨਹੀਂ ਵਾਰ ਦਿਨ।
ਕਿੰਨਾ ਚਿਰ ਹੋ ਗਿਆ ਏ ਪੈਰਾਂ ਵਿਚ ਰੁਲਦਿਆਂ ਨੂੰ,
ਏਹ ਵੀ ਮੈਨੂੰ ਦੱਸ ਕਦੀ ਕੀਤੇ ਨੇ ਸ਼ੁਮਾਰ ਦਿਨ?
ਆਲਸੀ ਨਕੱਮਿਆਂ ਸੁਲਖੱਣਾਂ ਜੇ ਲੱਭਦਾ ਨਹੀਂ,
ਤੈਨੂੰ ਕੋਈ ਅੰਬਰਾਂ ਦੇ ਗੇੜ ਵਿਚਘਾਰ ਦਿਨ।
ਅਣਖ, ਆਨ, ਵੱਡਿਆਂ ਦੀ ਰੱਖਕੇ ਗਿਰੌ ਫੇਰ,
ਪੰਛੀਆਂ ਪੰਖੇਰੂਆਂ ਤੋਂ ਮੰਗ ਲੈ ਹੁਦਾਰ ਦਿਨ।