ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੨ )

  • ਮੁਸ਼ਕਨ ਮੈਦੇ ਤਲ ਤਲ ਖਾਵਨ,

ਮਖ਼ਮਲ ਰੇਸ਼ਮ ਪੱਟ ਹੰਡਾਵਨ!
ਉਹਦੇ ਇੱਕ ਮਹੱਲੇ ਅੰਦਰ,
ਬਿਨ ਤਾਜੋਂ ਇੱਕ ਰਹੇ ਸਕੰਦਰ!
ਵੱਡੀ ਉਮਰਾ ਬੁੱਢਾ ਠੇਰਾ,
ਬੱਗੀ ਦਾੜ੍ਹੀ ਨੂਰੀ ਚੇਹਰਾ!
ਆਜਜ਼, ਅਣਖੀ, ਦਰਦੀ, ਦਾਨੀ,
ਸੁਘੜ, ਸੁਚਿੱਤ੍ਰ, ਸਾਊ, ਗਿਆਨੀ!
ਫੱਟ ਕਿਸੇ ਨੂੰ ਜੇਕਰ ਲੱਗੇ,
ਲਹੂ ਤਤੀਰੀ ਉਹਨੂੰ ਵੱਗੇ!
ਪੀੜ ਪਰਾਈ ਅੰਦਰ ਮਰਦਾ,
ਦੁੱਖ ਕਿਸੇ ਦਾ ਆਪੂੰ ਜਰਦਾ!
ਮਾੜੇ ਉੱਤੇ ਰਹਿਮ ਕਮਾਵੇ,
ਪਾਣੀ ਵਾਂਗੂੰ ਨੀਵੇਂ ਜਾਵੇ!
ਸੋਚ ਵਿਚਾਰ ਅਜਿਹੀ ਦੁੜਾਵੇ,
ਹਰ ਪਰਿਹਾ ਖੜਪੈਂਚ ਬਣਾਵੇ!
ਰੋਸ਼ਨ ਹੋਯਾ ਐਸਾ ਨਾਵਾਂ,
ਧੁੰਮ ਪਈ ਵਿਚ ਸ਼ਹਿਰ ਗਿਰਾਵਾਂ!
ਕੰਮ ਕਰੇ ਤਰਖਾਣਾਂ ਵਾਲਾ,
ਮਨ ਮਣਕੇ ਦੀ ਫੇਰੇ ਮਾਲਾ!
*ਬੇਗਮੀ।