ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੫੩ )
ਹੱਕ ਹਲਾਲ ਕਮਾਈ ਕਰਦਾ!
ਰੱਬੀ ਖ਼ੌਫ਼ੋਂ ਹਰਦਮ ਡਰਦਾ!
ਘਰੋਂ ਕਦੀ ਜੇ ਬਾਹਰ ਆਵੇ,
ਵਾਂਗ ਚੰਦਰਮਾ ਇਜ਼ਤ ਪਾਵੇ!
ਨਿੱਕੇ ਵੱਡੇ ਕਰਨ ਸਲਾਮਾਂ,
ਹਰ ਇਕ ਬਣਿਆ ਉਹਦਾ ਕਾਮਾਂ!
ਓਥੇ ਹੀ ਇਕ ਮਾਯਾਧਾਰੀ,
ਰਹਿੰਦਾ ਹੈਸੀ ਬੜਾ ਹੰਕਾਰੀ!
ਲਹੂ ਲੋਕਾਂ ਦਾ ਪੀਵਨ ਵਾਲਾ,
ਮਾਰ ਮੋਯਾਂ ਨੂੰ ਜੀਵਣ ਵਾਲਾ!
ਮਾਨ ਮਾਯਾ ਦੇ ਡੁੱਬਾ ਰਹਿੰਦਾ,
ਥੂ ਥੂ ਕਰਦਾ ਉਠਦਾ ਬਹਿੰਦਾ।
ਮੰਗਤਿਆਂ ਨੂੰ ਮਾਰੇ ਧੱਕੇ,
ਦੌਲਤ ਰੋੜ੍ਹੇ ਤੀਏ ਛੱਕੇ+!
ਲੈਣ ਉਧਾਰ ਕੋਈ ਜੇ ਆਵੇ,
ਦੂਣੀ ਚੌਣੀ ਰਕਮ ਲਿਖਾਵੇ!
ਜੋ ਜੀ ਚਾਹੇ ਬ੍ਯਾਜ ਲਗਾਵੇ,
ਕੁੱਲਾ ਕੋਠਾ ਕੁਰਕ ਕਰਾਵੇ!
ਦੇਖ ਬੁੱਢੇ ਨੂੰ ਸੜਦਾ ਰਹਿੰਦਾ,
ਏਹੋ ਸਭ ਨੂੰ ਹਰਦਮ ਕਹਿੰਦਾ:-
+ਜੂਆ