ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੮)

ਤੂੰ ਹੀ ਦੱਸ ਦੇਹ ਸਰੂ ਦੇ ਬੂਟਿਆ ਵੇ,
ਕਿਰਪਾ ਨਾਥ ਮੇਰਾ ਕਿਹੜੇ ਦਾ ਗਿਆ ਏ?
ਮੈਨੂੰ ਜਾਪਦਾ ਏ ਤੇਰੀ ਦੇਹੀ ਤੇ ਵੀ,
ਸਾਇਆ ਲੰਘਦਾ ਲੰਘਦਾ ਪਾ ਗਿਆ ਏ!
ਤੇਰੇ ਝੁਲਣ ਤੋਂ ਨਾਲੇ ਪ੍ਰਤੀਤ ਹੁੰਦਾ,
ਪਿਉਂਦ ਲਗਨ ਦੀ ਤੈਨੂੰ ਵੀ ਲਾ ਗਿਆ ਏ!
ਕਿਉਂ ਨਹੀਂ ਦੱਸਦਾ ਪ੍ਰੇਮ ਦੀ ਕੁੱਠੜੀ ਨੂੰ,
ਨੰਦ ਲਾਲ ਕੀ ਪੱਟੀ ਪੜ੍ਹਾ ਗਿਆ ਏ?
ਜੇ ਤੂੰ ਦੱਸੇਂਗਾ ਗੈਂਦੇ ਦੇ ਹਾਰ ਗੁੰਦ ਗੁੰਦ,
ਤੇਰੇ ਸੀਸ ਤੇ ਚਰਨਾਂ 'ਤੇ ਧਰਾਂਗੀ ਮੈਂ!
ਮਾਲਾ ਤੁਲਸੀ ਦੀ ਪਕੜਕੇ ਹੱਥ ਅੰਦਰ,
ਜਾਪ ਤੇਰੇ ਉਪਕਾਰ ਦਾ ਕਰਾਂਗੀ ਮੈਂ!
ਲੋਏ ਚੰਨ ਦੀ ਏ ਨੀ ਤੂੰਹੇਂ ਦੱਸ ਮੈਨੂੰ,
ਕਿੱਧਰ ਗਏ ਨੇ ਸੁੰਦਰ ਸਲੋਣੇ ਮੇਰੇ!
ਝਾਕੀ ਫੁੱਲ ਤਰੇਲ ਦੀ ਫੇਰ ਵੇਖੀਂ,
ਪਹਿਲੇ ਵੇਖ ਲੈ ਪਾਪਣੇ ਰੋਣੇ ਮੇਰੇ!
ਧਾਗੇ ਰਿਸ਼ਮਾਂ ਦੇ ਟੁੱਟਦੇ ਵੇਖ ਓਧਰ,
ਏਧਰ ਹੰਝੂ ਵੀ ਵੇਖ ਪਰੋਣੇ ਮੇਰੇ!
ਓਧਰ ਚੰਦ੍ਰਮਾਂ ਖੇਹਨੂੰ ਦਾ ਵੇਖ ਰਿੜ੍ਹਨਾ,
ਏਧਰ ਆਹਾਂ ਦੇ ਵੇਖ ਨੀ ਟੋਣੇ ਮੇਰੇ!
ਮੇਰੇ ਪ੍ਰੀਤਮ ਨੂੰ ਅੱਜ ਜੇ ਮੇਲ ਦੇਵੇਂ,
ਹੋਵੇਂ ਉੱਚੀਆਂ ਨਾਰਾਂ ਦੀ ਗੋਤ ਅੰਦਰ!