ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/289

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੯)

ਤਲੀ ਉੱਤੇ ਸੀਸ ਰੱਖ ਜਿਹੜਾ ਓਹਨੂੰ ਲੰਘ ਜਾਵੇ,
ਬਣਦੀ ਹਕੂਮਤ ਓਹਦੀ ਬਾਂਦੀ ਸੰਸਾਰ ਵਿੱਚ।
ਫੇਰ ਦੇਵੀ ਜਾ ਦੇਖੀ ਰਾਜ ਤੇ ਹਕੂਮਤਾਂ ਦੀ,
ਰੋਹਬ ਨਾਲ ਬੈਠੀ ਹੋਈ ਮਾਨ ਤੇ ਹੰਕਾਰ ਵਿੱਚ।

  • ਲੱਛਮੀ ਨੇ ਅੱਖੀਆਂ ਦੀ ਭੋਂ ਸੀ ਬਨਾਈ ਹੋਈ,

ਸੁੰਦਰਤਾਈ ਝੱਲਦੀ ਸੀ ਪੱਖਾ ਦਰਬਾਰ ਵਿੱਚ।
ਦੇਵੀ ਅੱਗੇ ਹੁਸਨ ਵਾਲੀ ਬੈਠੀ ਹੋਈ ਜਾ ਵੇਖੀ,
ਰੰਗੀ ਹੋਈ ਜੋਬਨਾਂ ਦੇ ਰੰਗਲੇ ਖ਼ੁਮਾਰ ਵਿੱਚ ।
ਜ਼ੋਰ, ਰਾਜ, ਮਾਯਾ, ਤਿੰਨੇ ਇਕੋ ਈ ਨਿਗਾਹ ਨਾਲ,
ਰੁੜ੍ਹ ਪੁੜ੍ਹ ਜਾਂਦੇ ਓਹਦੇ ਕੱਜਲੇ ਦੀ ਧਾਰ ਵਿੱਚ ।
ਰੂਹ ਕਈਆਂ ਬਿਜਲੀਆਂ ਦੇ ਖਿੱਚੇ ਜਾਨ ਅੰਬਰਾਂ ਤੋਂ,
ਓਹਦੇ ਇੱਕੋ ਦੰਦ ਦੀ ਪ੍ਯਾਰੀ ਲਿਸ਼ਕਾਰ ਵਿੱਚ ।
ਚਿਰੇ ਹੋਏ ਸਿੱਪ ਜਹੀਆਂ ਬੁੱਲ੍ਹੀਆਂ ਜੇ ਹੱਸ ਪੈਣ,
ਮੋਤੀਆਂ ਦਾ ਮੀਂਹ ਵਸੇ ਕੱਲਰਾਂ ਦੀ ਬਾਰ ਵਿੱਚ।
ਲੱਖਾਂ ਤੀਰਾਂ ਨੇਜ਼ਿਆਂ ਦੇ ਰੁੱਕੇ ਪਏ ਰੜਕਦੇ ਸਨ,
ਚੂੜੀਆਂ ਤੇ ਗਜਰਿਆਂ ਦੀ ਚੁਭਵੀਂ ਛਣਕਾਰ ਵਿੱਚ।
ਨਿੱਕੀ ਜਹੀ ਨੱਥਲੀ ਅਦਾਵਾਂ ਤੇ ਨਿਹੋਰਿਆਂ ਦੀ,
ਕੀਲਿਆ ਸੀ ਜੱਗ ਸਾਰਾ ਸੋਨੇ ਦੀ ਲਕਾਰ ਵਿੱਚ ।
ਚੌਧਵੀਂ ਦਾ ਚੰਦ ਓਹਦੀ ਸਾਦਗੀ 'ਚ ਲੁਕਯਾ ਸੀ,
ਸੂਰਜ ਸਵੇਰ ਦਾ ਸੀ ਓਸ ਦੇ ਸ਼ਿੰਗਾਰ ਵਿੱਚ।

  • ਦੌਲਤ, ਮਾਇਆ।