ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੪

ਯਾ ਬੰਦੂਕ ਦੁਨਾਲੀ ਚੱਲੀ,
ਜਾਨ ਮੇਰੀ ਜਿਸ ਆਕੇ ਸੱਲੀ।
ਏਹਨਾਂ 'ਜਿਹਾ ਤਰੌਂਕਾ ਲਾਯਾ,
ਗੁੱਸਾ ਮੇਰਾ ਕੁੱਲ ਬੁਝਾਯਾ।
ਜੇ ਓਹ 'ਸ਼ਰਫ਼' ਨ ਜਾਂਦੇ ਪੂੰਝੇ,
ਫਿਰ ਜਾਂਦੇ ਤਾਂ ਮੈਨੂੰ ਹੂੰਝੇ।

ਸਵੇਰ


ਉੱਠ ਸ਼ੇਰਾ ਸੁੱਤਿਆ ਵਗੁੱਤਿਆ ਓ ਨੀਂਦ ਦਿਆ,
ਨੂਰੀ ਸਮਾਂ ਲੱਭਨਾ ਨਹੀਂ ਫੇਰ ਇਹ ਉਸ਼ੇਰ ਦਾ।
ਪੱਲਾ ਲਾਹਕੇ ਮੁਖੜੇ ਤੋਂ ਖੋਲ੍ਹ ਅੱਖਾਂ ਮੀਟੀਆਂ ਨੂੰ,
ਘੁੰਡ ਕਿਵੇਂ ਲੱਥਦਾ ਹੈ ਵੇਖ ਲੈ ਹਨੇਰ ਦਾ।
ਲੁਕੀ ਜਾਂਦੇ ਤਾਰੇ ਸਾਰੇ ਡਰ ਮਾਰੇ ਸੂਰਜ ਤੋਂ,
ਕਰਨਾ ਛਟਾਕੀਆਂ ਨੇ ਟਾਕਰਾ ਕੀ ਸੇਰ ਦਾ।
ਤਾਰਾ ਨਹੀਂ ਉਸ਼ੇਰ ਦਾ ਏਹ ਕੋਕਾ ਰਾਤ ਰਾਣੀ ਦਾ ਏ,
ਮਾਰ ਮਾਰ ਡਲ੍ਹਕਾਂ ਹੈ ਰਿਸ਼ਮਾਂ ਖਲੇਰਦਾ।
ਤੇਰੇ ਜਹੇ ਖੀਵਿਆਂ ਤੇ ਅਕਲੋਂ ਵਗੁੱਤਿਆਂ ਨੂੰ,
ਇੱਕ ਇਕ ਬੁੱਲਾ ਏਦਾਂ ਪੁਰੇ ਦਾ ਪਰੇਰਦਾ।