ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/293

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੩ )

ਯਾ ਹਾਸੇ ਦੀ ਬਿਜਲੀ ਵਾਲੇ,
ਟੁੱਟੇ ਦੋ ਗਲੋਬ ਨਿਰਾਲੇ।
ਯਾ ਏਹ ਫਲ ਦੁੱਖਾਂ ਦੇ ਟੁੱਟੇ,
ਯਾ ਏਹ ਬੀਜ ਬੀਜ ਦੇ ਫੁੱਟੇ।
ਯਾ ਏਹ ਸੱਚੀ ਰਾਮ ਕਹਾਣੀ,

  • ਕੱਚ ਵਗਾਯਾ ਕਰਕੇ ਪਾਣੀ।

ਦਰਦ ਦਿਲੀ ਯਾ ਆਯਾ ਢਲ ਕੇ,
ਸ਼ੀਸ਼ੇ ਬਣ ਬਣ ਮੂੰਹ ਤੇ ਡਲ੍ਹਕੇ।
ਦੋਹਾਂ ਦਿਲਾਂ ਦੀ ਕਰਨ ਸਫ਼ਾਈ,
ਯਾ ਇਹ ਨਿਕਲ ਹਕੀਕਤ ਆਈ।
ਯਾ ਏਹ ਜਹੁਰੀ ਕਰ ਕਰ ਹੱਲੇ,
ਲਾਲ ਬੁੱਲ੍ਹਾਂ ਦੇ ਪਰਖਣ ਚਲੇ,
ਯਾ ਏਹ +ਪੁਤਲੀਆਂ ਖੇਲ ਵਿਖਾਏ।
ਬਿਦਕੇ ਖੇਹਨੂੰ ਰੇੜ੍ਹ ਵਗਾਏ।
ਯਾ ਏਹ ਦੋ ਫ਼ਰੰਗੀ ਕੱਠੇ,
ਉਡਨ ਖਟੋਲਿਆਂ ਵਿੱਚੋਂ ਢੱਠੇ।
ਯਾ ਦੋ ਬੱਦਲ ਕੈਰੇ ਕੈਰੇ,
ਜਲ ਥਲ ਕਰ ਗਏ ਰੋਹੀਆਂ ਮੈਰੇ।
ਯਾ ਹੰਸਾਂ ਦੀ ਜੋੜੀ ਪ੍ਯਾਰੀ,
ਛੰਭੋਂ ਨਿਕਲੀ ਮਾਰ ਉਡਾਰੀ।

*ਝੂਠ। +ਅੱਖਾਂ ਦੀਆਂ ।