ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੩)

ਬੁਰਕੀ ਵੱਧ ਜੇ ਖੰਨੀਓਂ ਕਦੀ ਮੰਗਾਂ,
ਫ਼ਾਕੇ ਲੰਘਦੇ ਸਨ ਤਿੰਨ ਤਿੰਨ ਡੰਗ ਮੈਨੂੰ।
ਕਰਕੇ ਮੂੰਹ ਕਾਲਾ ਕਿਧਰੇ ਨਿਕਲ ਜਾਂਦੀ,
ਮਾਰ ਗਿਆ ਸੀ ਮਾਂ ਪਿਓ ਦਾ ਨੰਗ ਮੈਨੂੰ।
ਮੋਈ ਮਰੀ ਨੂੰ ਹੋਰ ਵਿਖਾਉਣ ਲੱਗੇ,
ਉੱਤੋਂ ਲੇਖ ਭੀ ਏਦਾਂ ਦੇ ਰੰਗ ਮੈਨੂੰ।
ਕਦੀ ਭੁੱਲ ਜੇ ਫੁੱਲ ਨੂੰ ਹੱਥ ਪਾਵਾਂ,
ਵਿੱਚੋਂ ਮਾਰੇ *ਸਪੋਲੀਆ ਡੰਗ ਮੈਨੂੰ।
ਜੇਕਰ ਪੜ੍ਹਾਂ ਨਮਾਜ਼, ਦੁਆ ਮੰਗਾਂ,
ਹੋਵੇ ਹੋਰ ਵੀ ਸਗੋਂ ਨੁਕਸਾਨ ਮੇਰਾ।
ਹੈਸੀ ਮੁਲਾਂ ਦੀ ਦੌੜ ਮਸੀਤ ਤੀਕਰ,
ਓਹ ਵੀ ਟੁੱਟਿਆ ਹੱਮਾਂ ਗੁਮਾਨ ਮੇਰਾ।
ਪੇਕੇ ਘਰ ਵੱਲੋਂ ਜਦੋਂ ਵੇਖਦੀ ਹਾਂ,
ਮੇਰੇ ਕੰਨਾਂ ਅੰਦਰ ਸ਼ਾਂ ਸ਼ਾਂ ਹੁੰਦੀ।
ਵੇਂਹਦੀ ਹਾਲ ਅੱਜ ਧੀ ਲਡਿੱਕੜੀ ਦਾ,
ਜੇਕਰ ਜੀਂਵਦੀ ਜੱਗ ਤੇ ਮਾਂ ਹੁੰਦੀ।
ਹੁਣ ਤੇ ਕਬਰ-ਪ੍ਰਛਾਵਾਂ ਬੀ ਲੱਭਦਾ ਨਹੀਂ,
ਸਿਰ ਤੇ ਪਿਓ ਦੀ ਕਦੀ ਸੀ ਛਾਂ ਹੁੰਦੀ।
ਡਾਢ ਵੀਰ ਦੀ ਆਸਰਾ ਭੈਣ ਦਾ ਨਹੀਂ,
ਥਿੜੇ ਹੋਏ ਦੀ ਕੋਈ ਨਹੀਂ ਥਾਂ ਹੁੰਦੀ।


  • ਸੱਪ ਦਾ ਬੱਚਾ।