ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੮੮)
ਕੁਰਬਾਨੀ
ਦਮ ਦਿੱਤਿਆਂ ਬਾਝ ਨਹੀਂ ਦੱਮ ਮਿਲਦਾ,
ਬਿਨਾਂ ਦੱਮ ਦੇ ਢੋਏ ਨਹੀਂ ਢੋਏ ਜਾਂਦਾ।
ਬਾਝ ਖ਼ੁਸ਼ੀ ਦੇ ਹੱਸਿਆ ਨਹੀਂ ਜਾਂਦਾ,
ਰੋਣੇ ਗ਼ਮਾਂ ਦੇ ਬਾਝ ਨਹੀਂ ਹੋਏ ਜਾਂਦੇ।
ਦਰਦ ਬਾਝ ਨਹੀਂ ਸੀਨੇ ਵਿਚ ਛੇਕ ਪੈਦਾ,
ਛੇਕ ਬਾਝ ਨਹੀਂ ਮੋਤੀ ਪਰੋਏ ਜਾਂਦੇ।
'ਸ਼ਰਫ਼' ਦਾ ਗੁਲਾਮੀ ਦੇ ਦੇਸ਼ ਉੱਤੋਂ,
ਕੌਮੀ ਅਣਖ ਦੇ ਬਾਝ ਨਹੀਂ ਧੋਏ ਜਾਂਦੇ।
ਜਦੋਂ ਕਿਸੇ ਭੀ ਕੌਮ ਤੇ ਦੇਸ਼ ਅੰਦਰ,
ਆਕੇ ਵੀ ਅਜ਼ਾਦੀ ਦੀ ਵੱਗਦੀ ਏ।
ਓਸ ਮੁਲਕ ਦੇ ਬੱਚਿਆਂ, ਆਸ਼ਕਾਂ ਨੂੰ,
ਰਹਿੰਦੀ ਹੋਸ਼ ਨਾਂ ਸੀਸ ਤੇ ਪੱਗ ਦੀ ਏ।
ਘਰ ਉਜੜਦੇ ਸੈਂਕੜੇ ਮੱਖੀਆਂ ਦੇ,
ਬੱਤੀ ਮੇਮ ਦੀ ਤਾਂ ਇੱਕ ਜੱਗਦੀ ਏ।
'ਸ਼ਰਫ਼' ਖ਼ੂਨ ਗ਼ਰੀਬਾਂ ਦੇ ਨੁਚੜ ਜਾਂਦੇ,
ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਏ।