ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/309

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੯)

ਬਹੁਤੇ ਦੁੱਖ ਓਹ ਝੂਲਦੇ ਦੇਸ਼ ਬਦਲੇ,
ਬੰਦੇ ਕੌਮ ਦੇ ਜੇਹੜੇ ਦਲੇਰ ਹੁੰਦੇ।
ਇੱਟਾਂ ਉਸ ਨੂੰ ਬਹੁਤੀਆਂ ਪੈਂਦੀਆਂ ਨੇ,
ਜਿਹੜੀ ਬੇਰੀ ਦੇ ਨਾਲ ਨੇ ਬੇਰ ਹੁੰਦੇ।
ਕੌਣ ਪੁੱਛਦਾ ਕਾਵਾਂ ਤੇ ਗਿੱਧੜਾਂ ਨੂੰ,
ਕੈਦ ਪਿੰਜਰੇ ਬਾਜ਼ ਤੇ ਸ਼ੇਰ ਹੁੰਦੇ।
ਕਤਰੇ ਲਹੂ ਤੇ ਪਾਣੀ ਦੇ ਬੰਦ ਹੋਕੇ,
'ਸ਼ਰਫ਼' ਮੋਤੀ ਤੇ ਮੁਸ਼ਕ ਨੇ ਫੇਰ ਹੁੰਦੇ।
ਜ਼ੁਲਮ ਜਬਰ ਦਾ ਸੀਨਾ ਪਾੜੇ, ਜਾਕੇ ਜੇਹੜੀ ਕਾਨੀ,
ਦੁਨੀਆਂ ਅੰਦਰ ਕਾਇਮ ਰੱਖੋ, ਜੇਹੜੀ ਨਾਮ ਨਿਸ਼ਾਨੀ!
ਦੇਸ਼, ਕੌਮ ਦੇ ਪੈਰੋਂ ਜੇਹੜੀ, ਸੰਗਲ-ਗੁਲਾਮੀ ਲਾਹੇ,
ਜੱਗ ਅੰਦਰ ਓਹ 'ਸ਼ਰਫ਼' ਪਿਆਰੇ, ਦੇਵੀ ਹੈ ਕੁਰਬਾਨੀ।

--(0)--

ਚਕਵੀ-ਚਕਵਾ


ਵੈਰਨ ਸ਼ਾਮ ਕਿੱਥੋਂ ਇਹ ਆਈ,
ਪਾਈ ਜਿਸਨੇ ਆਣ ਜੁਦਾਈ।
ਜੂਹ ਸੁੰਞੀ ਇਹ ਸ਼ਾਂ ਸ਼ਾਂ ਕਰਦੀ,
ਮੈਂ ਇਕਲਾਪੀ ਜਾਨੀ ਡਰਦੀ।
ਦਿਲ ਮੇਰੇ ਤੇ ਚਲਦੇ ਆਰੇ,
ਮੈਂ ਰੋਵਾਂ ਤੇ ਹਸਦੇ ਤਾਰੇ।