ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/312

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੯੨)

ਤੁਸੀ, ਮੇਰੀਆਂ ਕਾਰ- ਗੁਜ਼ਾਰ ਅੱਖੀਓ!
ਸਾਰੇ ਅੰਗਾਂ ਨੇ ਮੰਨਿਆ ਸ਼ਾਹ ਮੈਨੂੰ,
ਮੇਰੇ ਹੁਕਮ ਤੋਂ ਤੁਸੀਂ ਬੇਜ਼ਾਰ ਅੱਖੀਓ?

--:੦:--

ਅੱਗੋਂ ਖੁੱਲ੍ਹਕੇ ਬੋਲੀਆਂ, ਬਿਨਾ ਸੰਗੋਂ,
ਕੱਜਲ ਗਾਨੀਆਂ ਗਲੇ ਸਵਾਰ ਅੱਖੀਆਂ:-
'ਆਇਓਂ ਬੁੱਧੂਆ, ਤੂੰ ਕਿਥੋਂ ਬੁੱਧ ਵਾਲਾ,
ਜਿਨ੍ਹੇ ਜਾਣੀਆਂ ਹੈਨ ਬੇਕਾਰ ਅੱਖੀਆਂ!
ਅੰਨ੍ਹੇ ਡੰਗ ਨਾਂ ਮਾਰਦੋਂ ਵਾਂਗ ਠੂੰਹੇਂ,
ਲੈਦੋਂ ਵੇਖ ਜੇ ਕਦੀ ਇਕਵਾਰ ਅੱਖੀਆਂ!
ਬਾਦਸ਼ਾਹਾਂ ਦੇ ਰੜੇ ਵਿਚ ਕਰਨ ਟੋਟੇ,
ਹੋਵਨ ਐਸੀਆਂ ਸਿਪਹਸਾਲਾਰ ਅੱਖੀਆਂ!
ਭਰੇ ਭੇਤ ਦੋ ਜੱਗ ਦੇ ਜਿਨ੍ਹਾਂ ਅੰਦਰ,
ਇਹ ਦੋ ਡੱਬੀਆਂ ਨੇ ਅਲੋਕਾਰ ਅੱਖੀਆਂ!
ਚਾਹੜ ਦੇਦੀਆਂ *ਜ਼ੋਹਰਾ ਨੂੰ ਅਰਸ਼ ਉੱਤੇ,
+ਸੂਰਜ ਅੰਬਰੋਂ ਲੈਣ ਉਤਾਰ ਅੱਖੀਆਂ!
ਜ਼ਰਾ ਵੇਖ ਗੁਲਾਬ ਜਹੇ ਮੁੱਖੜੇ ਤੇ,
ਲਾਈ ਕਿਸਤਰਾਂ ਨਾਲ ਬਹਾਰ ਅੱਖੀਆਂ!


  • ਜ਼ੋਹਰਾ ਵੇਸ਼ਵਾ ਉਤੇ ਦੋ ਫਰਿਸ਼ਤੇ ਮੋਹਤ ਹੋ ਗਏ ਸਨ ਤੇ ਓਨ੍ਹਾਂ ਪ੍ਰੇਮ ਵਿੱਚ ਮੱਤਿਆਂ ਉਸਨੂੰ ਅਕਾਸ਼ ਵਿੱਚ ਉੱਡਣਾ ਸਿਖਾ ਦਿਤਾ।

+ਵਲੀ ਸ਼ੱਮਸ ਤਬਰੇਜ਼ ਨੇ ਮਾਸ ਦੀ ਬੋਟੀ ਭੁੰਨਣ ਲਈ ਅੱਖਾਂ ਨਾਲ ਘੂਰਕੇ ਸੂਰਜ ਨੂੰ ਹੇਠਾਂ ਬੁਲਾ ਲਿਆ ਸੀ।