ਪੰਨਾ:ਸੁਨਹਿਰੀ ਕਲੀਆਂ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੨ )

ਮੇਰਾ ਦੁਖੜਾ ਸੁਣੀਂ ਹੁਣ ਕੰਨ ਧਰਕੇ,
ਤੂੰ ਤੇ ਆਪਣਾ ਹਾਲ ਸੁਣਾ ਲਿਆ ਏ!
ਏਸ ਕਾਲ ਦੇ ਕਾਲ ਹਮਾਤੜਾਂ ਨੂੰ,
ਫੜਕੇ ਛੋਲਿਆਂ ਵਾਂਗ ਉਧਾਲਿਆ ਏ।
ਇੱਕੋ ਕੁੱਲਾ ਸੀ ਸੀਸ ਲੁਕਾਨ ਵਾਲਾ,
ਵੇਚ ਵੱਟ ਚਰੋਕਣਾ ਖਾ ਲਿਆ ਏ!
ਖੋਭੇ ਵਿੱਚ ਹਾਂ ਗੋਡਿਆਂ ਤੀਕ ਧਸਿਆ,
ਬੋਬਾ ਸੀਸ ਤੇ ਬੜਾ ਚੜ੍ਹਾ ਲਿਆ ਏ!
ਲਾਂਘਾ ਨਾਲ ਤਨਖ਼ਾਹ ਦੇ ਲੰਘਦਾ ਨਹੀਂ,
ਖਾਣਾ ਪੀਣਾ ਭੀ ਬੜਾ ਘਟਾ ਲਿਆ ਏ!
ਕਰਕੇ ਬੁੱਚੀ ਬਿਠਾਈ ਭਰਜਾਈ ਤੇਰੀ,
ਨੱਕ ਕੰਨ ਸਾਰਾ-*ਗਹਿਣੇ ਪਾ ਲਿਆ ਏ!
ਹੈਸਨ ਨੱਤੀਆਂ ਕੁੜੀ ਦੇ ਕੰਨ ਪਾਈਆਂ,
ਜਾਕੇ ਅਜ ਮੈਂ ਉਹਨਾਂ ਨੂੰ ਢਾਲਿਆ ਏ!
ਜੀਆ ਜੰਤ ਸੀ ਕੱਲ ਦਾ ਸਭ ਫ਼ਾਕੇ,
ਵੇਚ ਵਾਚ ਕੇ ਟੁੱਕ ਖੁਆਲਿਆ ਏ!
ਹੁਣ ਤਾਂ ਰਿਹਾ ਨਹੀਂ ਸਤਰ ਲੁਕਾਣ ਜੋਗਾ,
ਪਿਛਲਾ ਪਿਆ ਸੀ ਕੁੱਲ ਹੰਡਾ ਲਿਆ ਏ!
ਬਿਜਲੀ ਕਾਲ ਨੇ ਹੈ ਜਦ ਦੀ ਆਣ ਡੇਗੀ,
ਦੀਵਾ ਰਾਤ ਨੂੰ ਕਦੇ ਨਾਂ ਬਾਲਿਆ ਏ!
*ਗਿਰੋ।