ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੩ )

ਹੱਥ ਜੋੜਕੇ ਬੇਨਤੀ, ਏਹ ਕੀਤੀ:-
'ਏਥੋਂ ਤੀਕ ਤੇ ਟਿੱਲ ਮੈਂ ਲਾ ਦਿਆਂਗਾ !
ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ,
ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ !
ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ,
ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ !
ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ !
ਫੜਕੇ ਚੰਦ ਅਸਮਾਨੀ ਬਣਾ ਦਿਆਂਗਾ !

ਨਵੇਂ ਫੈਸ਼ਨ ਦਾ ਦਿਆਂਗਾ ਰੰਗ ਐਸਾ,
ਚਮਕੇ ਸੂਰਜ ਦੇ ਵਾਂਗ ਇਤਿਹਾਸ ਤੇਰਾ !
'ਸ਼ਰਫ਼' ਓਪਰੇ ਭੀ ਲਾ ਲਾ ਦੂਰ-ਬੀਨਾਂ,
ਦਿਨ ਰਾਤ ਪਏ ਲਭਣ ਅਕਾਸ਼ ਤੇਰਾ !