ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੯)
ਨੀਂਦ ਚਿੜੀ ਫੜ ਲਈ *'ਨਰਗਸੀ' ਕ੍ਯਾਰੀਆਂ 'ਚੋਂ,
ਤਾਰਿਆਂ ਦੀ ਚੋਗ, ਫਾਹੀ ਲਿਟਾਂ ਦੀ ਖਿਲਾਰੀ ਰਾਤ !
ਮੇਰੀਆਂ 'ਬੇਕਲੀਆਂ' ਨੇ ਫੁੱਲ ਜਦੋਂ ਸਾੜ ਦਿੱਤੇ,
'ਸੰਖ' ਤੇ +'ਅਜ਼ਾਨ' ਵਿੱਚੋਂ ਓਦੋਂ ਏਹ ਪਕਾਰੀ ਰਾਤ !
'ਮੋੱਤੀਆ' ਪ੍ਰੇਮ ਦਿਆ ਦਰਦਾਂ ਦਿਆ 'ਹੀਰਿਆ' ਵੇ,
ਸਣੇ ਚੰਨ ਤਾਰਿਆਂ ਦੇ ਤੇਰੇ ਉੱਤੋਂ ਵਾਰੀ ਰਾਤ !
ਫੋੜਿਆਂ ਦੇ ਨਾਲ ਸੀ ਓਹ ਆਪ ਈ ਪਰੁੱਚੀ ਹੋਈ,
ਮੇਰੇ ਜੇਹੇ ਫੱਟਿਆਂ ਦੀ ਕਰਦੀ ਕੀ ਕਾਰੀ ਰਾਤ !
ਪੱਤਰਾਂ ਦੇ ਕਿੰਗਰੇ ਬਣਾਕੇ ਤਿੱਖੀ ਦਾਤਰੀ ਮੈਂ,
ਔਕੜਾਂ ਦੇ ਨਾਲ ਕੱਟੀ ਗ਼ਮਾਂ ਦੀ ਕਿਆਰੀ ਰਾਤ !
'ਸ਼ਰਫ਼' ਬੂੰਦ ਪਾਣੀ ਦੀ ਹਕੀਕੀ ਸ਼ੀਸ਼ਾ ਬਣ ਗਿਆ,
ਵੇਖ ਵੇਖ ਚੇਹਰਾ ਮੇਰਾ ++'ਚੀਰਨੀ' ਸ਼ਿੰਗਾਰੀ ਰਾਤ !
*ਅੱਖੀਆਂ । +ਬਾਂਗ । ++ਅਸਮਾਨ ਦਾ ਰਾਹ ।