ਪੰਨਾ:ਸੁਨਹਿਰੀ ਕਲੀਆਂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਹਿਰਸ

ਦੌਲਤ ਮਾਲ ਦੀ ਹਿਰਸ ਨਾਂ ਕਰੀਂ ਐਡੀ,
ਐਥੋਂ ਚੱਲਣਾ ਈ ਇੱਕ ਦਿਨ ਯਾਰ ਖ਼ਾਲੀ!
ਹਿਰਸ, ਹਵਸ ਤੇ ਤਮਾਂ ਦੇ ਹਰਫ਼ ਦੇਖੀ,
ਬਿਨਾਂ ਨੁਕਤਿਓਂ ਕਰਨ ਤਕਰਾਰ ਖ਼ਾਲੀ!
ਮੈਂ, ਤੂੰ ਤੇ ਕੁੱਝ ਭੀ ਚੀਜ਼ ਨਾਹੀਂ,
ਵੱਡੇ ਵੱਡੇ ਗਏ, ਤਾਜ਼ਦਾਰ ਖ਼ਾਲੀ!
ਜਿਸ ਦਿਨ ਮੋਯਾ *ਸਕੰਦਰ ਸੀ ਕਫ਼ਨ ਵਿੱਚੋਂ,
ਦੋਵੇਂ ਹੱਥ ਹੈਸਨ ਬਾਹਰਵਾਰ ਖ਼ਾਲੀ!
ਮਤਲਬ ਇਹ ਕਿ ਆਯਾ ਜਾਂ ਹੱਥ ਖ਼ਾਲੀ,
ਹੁਣ ਭੀ ਚੱਲਿਆ ਹਾਂ ਆਖ਼ਰਕਾਰ ਖ਼ਾਲੀ !
ਦੋ ਗਜ਼ ਕਫ਼ਨ ਹੈ ਸਿਰਫ਼ ਨਸੀਬ ਹੋਯਾ,
ਓਹ ਭੀ ਦੇਖ ਲਵੋ ਪੱਲੇ ਚਾਰ ਖ਼ਾਲੀ!
ਏਸ ਦੌਮ ਨੇ ਕਈਆਂ ਨੂੰ ਦਮ ਕੀਤਾ,
ਏਸ ਦਮ ਤੇ ਦੰਮ ਨਾਂ ਮਾਰ ਖ਼ਾਲੀ!
ਓਹਦੀ ਯਾਦ ਵਿੱਚ ਹੋ ਜਾ ਗ਼ਰਕ ਐਸਾ,
ਇੱਕ ਦਮ ਨਾਂ 'ਸ਼ਰਫ ਗੁਜ਼ਾਰ ਖ਼ਾਲੀ !


  • ਬਾਦਸ਼ਾਹ |

+ਦੋਲਤ