ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੫ )
ਸ਼ਾਮ ਪ੍ਯਾਰੀ
ਭਰਿਆ ਨੂਰ ਤੇ ਨਾਰ ਦਾ ਥਾਲ ਫੜਕੇ,
ਜੋਗੀ ਉਤਰ ਹਿਮਾਲਾਂ ਤੋਂ ਔਣ ਵਾਲਾ!
ਧੁੱਪ-ਛਾਂ ਦੇ ਕੱਪੜੇ ਪਾ ਤਨ ਤੇ,
ਮੱਥੇ ਤਿਲਕ ਪ੍ਰਕਾਸ਼ ਦਾ ਲੌਣ ਵਾਲਾ!
ਮਾਲਾ ਕਿਰਨਾਂ ਦੀ ਪਕੜ ਕੇ ਹਥ ਅੰਦਰ,
ਘਰੋ ਘਰੀ ਜਾਅਲਖ ਜਗੌਣ ਵਾਲਾ!
ਇੱਕੋ ਅੱਖ ਜੋ ਵੇਖਦਾ ਸਾਰਿਆਂ ਨੂੰ,
ਮਲਕ ਮੁਲਕ ਵਿੱਚ ਝਾਤੀ ਪੌਣ ਵਾਲਾ ਹੈ
ਖਨੂੰ ਨੂਰ ਦਾ " ਨੀਲ ਦਰਿਆ ਅੰਦਰ,
ਰੋੜੇ ਆ ਜਾ ਲਹਿੰਦ ਵਿੱਚ ਡੁੱਬ ਗਿਆ!
ਥੱਲੇ ਬੱਲੇ ਹੀ ਨਿੱਘਰਦਾ ਗਿਆ ਕਿਧਰੇ,
ਐਸੀ ਜਿੱਲਣ ਅੰਦਰ ਜਾਕੇ ਖੁੱਲ ਗਿਆ!
ਘੁੰਡ ਮਲਕੜੇ ਲਾਹਕੇ ਸ਼ਾਮ ਪਿਆਰੀ,
ਮੁੱਖ ਸਾਂਵਲਾ ਆਣ ਵਿਖਾਲਿਆ ਏ?
ਝਾਲ ਆ ਦਿਨ ਤਿਕਾਲਾਂ ਦੇ ਹੋਏ ਦਰਸ਼ਨ,
ਰਾਮ ਸ਼ਾਮ ਦਾ ਰੂਪ ਵਟਾ ਲਿਆ ਏ!