ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਬਰਾਂ 'ਚ ਉੱਡਦੇ ਗੁਬਾਰੇ ਬਈ ਕਮਾਲ ਹੈ।
ਭਾਰੇ ਗੌਰੇ ਬੰਦਿਆਂ ਦਾ ਹੋਇਆ ਬੁਰਾ ਹਾਲ ਹੈ।

ਕਾਮਿਆਂ ਨੂੰ ਕੰਮੀ ਕਹੋ, ਵਿਹਲਿਆਂ ਨੂੰ ਬਾਦਸ਼ਾਹ,
ਸਦੀਆਂ ਤੋਂ ਅੱਜ ਤੀਕ ਏਹੋ ਹੀ ਸਵਾਲ ਹੈ।

ਹੱਕ ਦੇ ਲੁਟੇਰੇ ਬਣੇ ਬੈਠੇ ਮਾਈ ਬਾਪ ਨੇ,
ਗ਼ਾਫ਼ਲੀ ਦਾ ਕਿੱਡਾ ਵੱਡਾ ਵੇਖ ਲਉ ਕਮਾਲ ਹੈ।

ਧਰਮਾਂ ਦਾ ਤਾਪ ਚਾੜ੍ਹ ਦੇਣ ਤੇ ਉਤਾਰ ਲੈਣ,
ਗ਼ਰਜ਼ਾਂ ਬਣਾਇਐ ਸਾਨੂੰ, ਦੁੱਧ ਦਾ ਉਬਾਲ ਹੈ।

ਬੁੱਲ੍ਹਿਆ! ਕਸੂਰ ਵਾਲੇ ਰਹਿੰਦੇ ਜੇ ਕਸੂਰ ਵਿੱਚ,
ਸਾਡਾ ਬੇ-ਕਸੂਰਿਆਂ ਦਾ ਕਾਹਨੂੰ ਮੰਦਾ ਹਾਲ ਹੈ।

ਟੁੱਟੀਆਂ ਸਾਰੰਗੀਆਂ, ਵਜਾਵਾਂ ਕਿਵੇਂ ਜ਼ਾਲਮਾ ਵੇ,
ਉੱਖੜੇ ਨੇ ਸੁਰ ਤਾਂ ਹੀ ਤਾਲ ਤੋਂ ਬੇਤਾਲ ਹੈ।

ਅੱਗ ਦੇ ਅਨਾਰ ਇਹਦੇ ਹੱਥ ਨਾ ਫੜਾ ਦਿਓ,
ਦਿਲ ਇਹ ਮਾਸੂਮ ਹਾਲੇ, ਨਿੱਕਾ ਜਿਹਾ ਬਾਲ ਹੈ।

107