ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਮਨ ਦੀ ਗਲੀ ਚੋਂ ਅੱਜ ਕੌਣ ਲੰਘਿਆ।
ਵੇ ਮੈਂ ਜੀਹਦੇ ਕੋਲੋਂ ਬਿਨਾ ਬੋਲੇ ਦਿਲ ਮੰਗਿਆ।

ਮੈਨੂੰ ਸੁੱਧ ਬੁੱਧ ਭੁੱਲੀ, ਹੋਈ ਜਿੰਦ ਅਧਮੋਈ,
ਜਦੋਂ ਵਾਲਾਂ ਵਿੱਚ ਉਸ ਨੇ ਗੁਲਾਬ ਟੰਗਿਆ।

ਜਿਹੜੇ ਜਾਣਦੇ ਨੇ ਸੁੱਚੀਆਂ ਮੁਹੱਬਤਾਂ ਦੀ ਸਾਰ,
ਕਹਿੰਦੇ ਰੱਬ ਉਨ੍ਹਾਂ ਰੂਹਾਂ ਤਾਈਂ ਆਪ ਰੰਗਿਆ।

ਲਾਜਵੰਤੀ ਦੇ ਵਾਂਗ ਮੈਂ ਵੀ ਖੋਲ੍ਹੀ ਨਾ ਜ਼ਬਾਨ,
ਉਹ ਵੀ ਛੂਈ ਮੂਈ, ਛੂਈ ਮੂਈ ਬੜਾ ਸੰਗਿਆ।

ਸ਼ਾਇਦ ਓਸ ਦਾ ਹੀ ਨਿੰਮ੍ਹਾ ਨਿੰਮ੍ਹਾ ਨੈਣਾਂ 'ਚ ਸਰੂਰ,
ਪਹਿਲੀ ਤੱਕਣੀ 'ਚ ਮੈਨੂੰ ਜੀਹਦੇ ਪਿਆਰ ਡੰਗਿਆ।

ਇਹ ਤਾਂ ਰੂਹਾਂ ਦਾ ਸੁਮੇਲ, ਜੀਕੂੰ ਦੀਵਾ ਬੱਤੀ ਤੇਲ,
ਕਾਲੇ ਜੱਗ ਦਾ ਹਨ੍ਹੇਰ ਵੇਖ ਬੜਾ ਖੰਘਿਆ।

ਹੁਣ ਮਿਟ ਗਏ ਜ਼ਮਾਨੇ ਦਿਆਂ ਤੀਰਾਂ ਦੇ ਨਿਸ਼ਾਨ,
ਅਸਾਂ ਦਰਦ ਮਜੀਠੜੇ 'ਚ ਮਨ ਰੰਗਿਆ।

44