ਪੰਨਾ:ਸੁੰਦਰੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 95

ਜੱਸਾ ਸਿੰਘ ਨਾਮੇ ਇਕ ਸਿੱਖ ਬੜਾ ਬਹਾਦਰ ਖਾਲਸੇ ਵਿੱਚ ਸੀ। ਇਕ ਵੇਰੀ ਧੀ ਮਾਰਨ ਦੇ ਸ਼ੁਭੇ ਵਿਚ ਸਿੱਖਾਂ ਨੇ ਉਸ ਨੂੰ ਛੇਕ ਦਿੱਤਾ ਸੀ, ਤਦ ਤੋਂ ਉਹ ਨਵਾਬ ਆਦੀਨਾ ਬੇਗ ਪਾਸ ਸੌ ਸਿੱਖ ਸਿਪਾਹੀ ਨਾਲ ਲੈ ਕੇ ਨੌਕਰ ਜਾ ਰਿਹਾ ਸੀ। ਆਦੀਨਾ ਬੇਗ, ਜੱਸਾ ਸਿੰਘ ਤੇ ਇਸ ਦੇ ਸਿੱਖ ਜਥੇ ਸਮੇਤ ਰਾਮ ਰੌਣੀ ਦੇ ਘੇਰੇ ਵਿਚ ਸੁੱਟਿਆ ਹੋਇਆ ਸੀ। ਤੁਰਕ ਸੈਨਾਂ ਨੇ ਸਿੱਖਾਂ ਨੂੰ ਘੇਰੇ ਵਿਚ ਕਰ ਕੇ ਕਈ ਮਹੀਨੇ ਪਾ ਦਿਤੇ। ਹੁਣ ਰਸਦ ਦਾਣਾ ਭੀ ਮੁੱਕਣ ਲੱਗਾ, ਤਦ ਤਾਂ ਅੰਦਰ ਡਾਢੀ ਔਕੜ ਆ ਬਣੀ। ਕਈ ਢੰਗ ਸੋਚਣ, ਪਰ ਕੋਈ ਪੇਸ਼ ਨਾ ਜਾਏ। ਛੇਕੜੇ ਖਾਲਸੇ ਨੇ ਸੋਚਿਆ ਕਿ ਹੁਣ ਸ਼ਹੀਦ ਹੋਣ ਦਾ ਵੇਲਾ ਹੈ, ਇਕੋ ਵਾਰੀ ਟੁੱਟ ਕੇ ਵੈਰੀ ਉਤੇ ਜਾ ਪਈਏ ਮਾਰ ਦੇਈਏ ਤੇ ਮਰ ਜਾਈਏ। ਇਸ ਗੱਲ ਦੀ ਖਬਰ ਤੁਰਕਾਂ ਵਿਚ ਜਾ ਪਹੁੰਚੀ। ਜੱਸਾ ਸਿੰਘ ਦੇ ਕੌਮੀ ਪਿਆਰ ਤੇ ਧਰਮ ਭਾਵ ਨੇ ਜੋਸ਼ ਖਾਧਾ ਤੇ ਸੋਚਣ ਲੱਗਾ ਕਿ ਪੰਥ ਸ਼ਹੀਦੀ ਪਾਉ ਤੇ ਮੈਂ ਖਾਲਸੇ ਤੋਂ ਬੇਮੁਖ ਮਨੂੰ, ਗੁਰੂ ਖਾਲਸਾ ਹੈ ਤੇ ਮੈਂ ਖਾਲਸੇ ਤੋਂ ਬੇਮੁਖ ਹਾਂ, ਜੋਗ ਹੈ ਕਿ ਤਨਖਾਹ ਬਖਸ਼ਾ ਕੇ ਸ਼ਹੀਦ ਹੋਈਏ ਤੇ ਮੁਕਤ ਭੁਗਤ ਲਵੀਏ।

————— ੧. ਇਹ ਜੱਸਾ ਸਿੰਘ ਆਹਲੂਵਾਲੀਆ ਨਹੀਂ ਸੀ। 2. ਇਸ ਸੁਰਮੇ ਨੂੰ ਜੱਸਾ ਸਿੰਘ ਰਾਮਗੜੀਆ ਕਹਿੰਦੇ ਹਨ। ਗਿਆਨੀ ਗਿਆਨ ਸਿੰਘ ਦਾ ਖ਼ਿਆਲ ਹੈ ਕਿ ਮੁਲਤਾਨ ਗਏ ਖਾਲਸੇ ਮਗਰੋਂ ਜੱਸਾ ਸਿੰਘ ਨੇ ਰੌਨੀ ਦਾ ਰਾਮਗੜ੍ਹ ਬਣਾਯਾ ਤਾਂ ਨਾਮ ਰਾਮਗੜ੍ਹੀਏ ਪਿਆ ਤੇ ਭੰਗੁ ਜੀ ਲਿਖਦੇ ਹਨ ਕਿ ਜਦੋਂ ੧੨ ਪਿੰਡ ਰਾਮ ਰੌਣੀ ਨਾਲ ਰਲੇ ਤਦੋਂ ਨਾਮ ਰਾਮਗੜ ਤੇ ਰਾਮਗੜੀਏ ਪਿਆ, ਪਰ ਇਹ ਦਰੁਸਤ ਨਹੀਂ। ਠੀਕ ਗੱਲ ਇਹ ਹੈ ਕਿ ਦੀਵਾਨ ਸਾਹਿਬ ਦੀ ਸ਼ਹਾਦਤ ਦੇ ਬਾਦ ਮੀਰ ਮੰਨੂੰ ਦੇ ਰਾਮ ਰੌਣੀ ਨੂੰ ਕਛ ਕ ਢਾਹ ਦੇਣ ਮਗਰੋਂ ਸਿੰਘਾਂ ਨੇ ਇਸ ਨੂੰ ਰਾਮਗੜ੍ਹ ਬਣਾਇਆ ਤੇ ੧੮੧੪ ਮਤ ਵਿਚ ਅਬਦਾਲੀ ਦੇ ਚੌਥੇ ਹਮਲੇ ਬਾਦ, ਜਦੋਂ ਆਦੀਨਾ ਬੇਗ ਨੇ ਕੁਤਬ ਸ਼ਾਹ ਨੂੰ ਹਾਰ ਦੇ ਕੇ ਵਟਾਲੇ ਆ ਕੇ ਅਮਲ ਤੋਰਿਆ ਤਾਂ ਸਿੱਖਾਂ ਦੀ ਕਤਲਾਮ ਕਰਾਈ ਤੇ ਜੰਗਲਾਂ ਨੂੰ ਕੱਟ ਕੇ ਮਾਰਨ ਤੋਂ ਵੱਖਰੇ ਉਸ ਨੇ ਮੀਰ ਅਜ਼ੀਜ਼ ਨੂੰ ਰਾਮ ਗੜ ਦੇ ਮੁਹਾਰੇ ਤੇ ਘੱਲਿਆ। ਨੰਦ ਸਿੰਘ ਸਾਂਘਣੀਆਂ, ਜੋ ਸਿੰਘ ਕਯਾ, ਜੱਸਾ ਸਿੰਘ ਤੇ ਉਸਦੇ ਭਰਾ ਅੰਦਰ ਸਨ। ਬਹੁਤ ਮਾਰਦਾਨਗੀ ਨਾਲ ਲੜਦੇ ਰਹੇ ਅਤੇ ਅਤਿ ਤੰਗ ਆ ਕੇ ਕਿਲੇ ਨੂੰ ਸੰਨ੍ਹ ਦੇਕੇ ਇਕ ਰਾੜ ਸਾਰੇ (ਬਾਕੀ ਪੰਨਾ ੯੬ ਤੇ)