ਪੰਨਾ:ਸੁੰਦਰੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

124 / ਸੁੰਦਰੀ

ਗੁਰਦਵਾਰੀਏ ਆਪ ਸਿੱਖਾਂ ਵਿਰੁੱਧ ਰਸਮਾਂ ਸ਼ਾਮਲ ਕਰ ਬੈਠੇ ਸਨ। ਇਸ ਦਸ਼ਾ ਨੂੰ ਦੇਖ ਕੇ ਕੁਝ ਪੰਥ ਦਰਦੀਆਂ ਨੇ ਸ੍ਰੀ ਅੰਮ੍ਰਿਤਸਰ ਜੀ ਵਿਚ ਤੇ ਫੇਰ ਲਾਹੌਰ ਵਿਚ ਸਿੰਘ ਸਭਾਵਾਂ ਕਾਇਮ ਕੀਤੀਆਂ ਤੇ ਫੇਰ ਹੋਰ ਥਾਵਾਂ ਤੇ ਕਾਇਮ ਹੋਈਆਂ! ' ਫੇਰ ਖਾਲਸਾ ਦੀਵਾਨ ਅੰਮ੍ਰਿਤਸਰ ਤੇ ਮਗਰੋਂ ਲਾਹੌਰ ਦੀਵਾਨ ਬਣਿਆ। ਸਿੰਘ ਸਭਾਵਾਂ ਦਾ ਮੰਤਵ ਕੌਮ ਵਿੱਚ ਅਨਮਤੀ ਖਿਆਲਤ ਤੇ ਅਨਮਤੀ ਰੀਤਾਂ ਰਸਮਾਂ ਕੱਢ ਕੇ ਨਿਰੋਲ ਗੁਰਮਤਿ ਦੇ ਖਿਆਲਾਤ ਤੇ ਸਿੱਖ ਰਸਮਾਂ ਦਾ ਪ੍ਰਚਾਰ ਕਰਨਾ ਤੇ ਪੰਥ ਨੂੰ ਜਥੇਬੰਦ ਕਰਨਾ ਸੀ।

ਪ੍ਰੰਤੂ ਮੁੱਢ ਵਿਚ ਸਿੰਘ ਸਭਾ ਤਹਿਰੀਕ ਦਾ ਬਾਹਲਾ ਜ਼ੋਰ ਅਨਮਤੀ ਰੀਤਾਂ ਕੱਢਣ, ਭਾਈਚਾਰਕ ਸੁਧਾਰ ਤੇ ਵਿਦਯਕ ਕੰਮਾਂ ਵਲ ਹੀ ਰਿਹਾ ਤੇ ਅਭਾਗਤਾ ਨਾਲ ਸਿੰਘ ਸਭਾ ਆਰੰਭ ਹੋਣ ਤੇ ਕੁਛ ਸਮੇਂ ਮਗਰੋਂ ਦੋ ਧੜੇ ਬਣ ਗਏ, ਜਿਸ ਕਰਕੇ ਜਥੇਬੰਦੀ ਦੇ ਕੰਮ ਨੂੰ ਭਾਰੀ ਸੱਟ ਵੱਜੀ।

ਇਹ ਸਮਾਂ ਸੀ ਜਦੋਂ ਪੰਥ ਵਿਚ ਕੌਮੀ ਜੀਵਨ, ਜਥੇਬੰਦੀ, ਧਰਮ ਭਾਵ, ਬਾਣੀ ਤੇ ਨੇਮ ਅਤੇ ਸਤਿਗੁਰੂ ਦੇ ਚਰਨਾਂ ਦੇ ਪਿਆਰ ਦੀ ਰੌ ਪੈਦਾ ਕਰਨ ਦੀ ਭਾਰੀ ਲੋੜ ਸੀ ਤੇ ਜ਼ਰੂਰੀ ਸੀ ਕਿ ਪੁਰਾਤਨ ਸਿੱਖ ਇਤਿਹਾਸ, ਖਾਲਸੇ ' ਦੇ ਅਸਲੀ ਪੰਥਕ ਜੀਵਨ ਦੇ ਕਾਰਨਾਮੇ ਕੌਮ ਦੇ ਅੱਗੇ ਰੱਖੇ ਜਾਣ।

ਇਸ ਵੇਲੇ, ਅਰਥਾਤ ੧੮੯੩ ਈ: ਦੇ ਲਗਪਗ, ਇਸ ਪੁਸਤਕ ਦੇ ਕਰਤਾ ਜੀ ਦੇ ਦਿਮਾਗ ਵਿਚ, ਜੋ ਅਜੇ ਛੋਟੀ ਉਮਰ ਵਿਚ ਸੇ, ਧਰਮ ਭਾਵ ਦਾ ਫੈਲਣਾ ਇਕ ਦਾਰੂ ਦਿੱਸ ਰਿਹਾ ਸੀ, ਜਿਸ ਨਾਲ ਪੰਥ ਵਿਚ ਕੁਰਬਾਨੀ ਦਾ ਮਾਦਾ ਪੈਦਾ ਹੋ ਕੇ ਮੈ ਤੇ ਜਥੇਬੰਦੀ ਦੀ ਆਸ ਹੋ ਸਕਦੀ ਸੀ।

ਇਸ ਆਸ ਨਾਲ ੧੮੯੩-੧੮੯੪ ਈ: ਵਿਚ ਖਾਲਸਾ ਕਟ ਸੁਸਾਇਟੀ ਦੀ ਨੀਂਹ ਧਰੀ ਗਈ, ਜਿਸਦੇ ਪ੍ਰਬੰਧ ਕਰਤਾ ਬਾਨੀ ਭਾਈ ਕੌਰ ਸਿੰਘ ਜੀ ਹੋਏ, ਦੋ ਚਾਰ ਸੱਜਣ ਹੋਰ ਨਾਲ ਰਲੇ ਤੇ ਸਾਹਿਤਯ ਲਿਖਣ ਦਾ ਕੰਮ ਏਸ ਲੇਖਣੀ ਨੇ ਆਪਣੇ ਘਰ ਲਿਆ। ‘ਪ੍ਰਾਰਥਨਾ’ ‘ਪ੍ਰੇਮਬਾਣ' ਆਦਿਕ ਧਰਮ ਸਿਖਯਾ ਦੇ ਟੈਕਟ ਲਿਖੇ ਗਏ, ਛਪੇ ਤੇ ਇਹ ਕੰਮ ਜ਼ਾਹਰੀ ਭੜਕ ਤੋਂ ਬਿਨਾਂ ਟੁਰ ਪਿਆ। ਅਪਰੈਲ ੧੮੯੫ ਵਿਚ ਭਾਈ ਕੌਰ ਸਿੰਘ ਜੀ ਯਾਨੀ ਭਾਈ ਵੀਰ ਸਿੰਘ ਜੀ ਦੀ ਲੇਖਣੀ।