ਪੰਨਾ:ਸੁੰਦਰੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
128 / ਸੁੰਦਰੀ

ਟੋਰਿਆ। (ਸ: ਕਰਮ ਸਿੰਘ ਹਿਸਟੋਰੀਅਨ)

(ਸ) ਕਸੂਰ ਇੱਡਾ ਬਲੀ ਟਿਕਾਣਾ ਸੀ ਕਿ ਨਾਦਰ ਨੇ ਦਿੱਲੀ ਲੁੱਟੀ, ਦਿੱਲੀ ਤੱਕ ਦੇਸ਼ ਵੈਰਾਨ ਕੀਤਾ, ਪਰ ਕਸੂਰ ਤੇ ਹੱਲਾ ਕਰਨ ਦਾ ਹੌਂਸਲਾ ਨਹੀਂ ਪਿਆ। ਅਬਦਾਲੀ ਮਥਰਾ ਤਕ ਤਲਵਾਰ ਮਾਰਦਾ ਤੇ ਲੁੱਟਦਾ ਗਿਆ, ਪਰ ਕਸੂਰ ਵੰਨੇ ਉਸਨੇ ਬੀ ਨਹੀਂ ਸੀ ਤੱਕਿਆ। ਉਸ ਕਸੂਰ ਦੇ ਇਕ ਹਾਕਮ ਨੇ ਹਿੰਦੂ ਲੜਕੀ ਜ਼ਬਰੀ ਖੋਹ ਲਈ ਤੇ ਉਹ ਹਿੰਦੂ ਅਕਾਲ ਬੁੰਗੇ ਪੰਥ ਅਗੇ ਪਿੱਟਿਆ ਕਿ ਮੇਰੀ ਮਦਦ ਕਰੋ, ਨਹੀਂ ਤਾਂ ਮੈਂ ਮਰਦਾ ਹਾਂ। ਸਰਦਾਰ ਹਰੀ ਸਿੰਘ, ਭੰਗੀ ਮਿਸਲ ਦਾ ਵੱਡਾ ਅਣਖ ਖਾ ਕੇ ਪੰਜ ਹਜ਼ਾਰ ਜੁਆਨ ਨਾਲ ਮਰਨਾ ਮਾਰਨਾ ਬਿਦਕੇ ਅਰਦਾਸਾ ਸੋਧ ਕੇ ਟੁਰ ਪਿਆ। ਪੰਥ ਹੈਰਾਨ ਸੀ ਕਿ ਕਸੂਰ ਕਿਵੇਂ ਪੰਜ ਹਜ਼ਾਰ ਨਾਲ ਫਤੇ ਹੋ ਜਾਸੀ, ਪਰ ਪੰਥ ਪਿਆਰੇ ਇਹ ਕਦ ਝੱਲ ਸਕਦੇ ਸਨ ਕਿ ਇਕ ਭਰਾ ਜਾ ਕੇ ਸ਼ਹੀਦ ਹੋ ਜਾਵੇ ਤੇ ਬਾਕੀ ਦੇ ਤਕਦੇ ਰਹਿਣ। ਸਾਰੇ ਖਾਲਸੇ ਦੇ ਦਲ ਖਬਰ ਸੁਣਕੇ ਭਰਾ ਦੇ ਮਗਰ ਟੁਰ ਪਏ, ਕਸੂਰ ਅੱਪੜਦੇ ਤਾਈਂ ਚਾਲੀ ਹਜ਼ਾਰ ਖਾਲਸਾ ਹੋ ਗਿਆ। ਦੇਖੋ, ਇਤਿਹਾਸ ਲਿਖਦਾ ਹੈ ਕਿ ਇਕ ਬ੍ਰਾਹਮਣ ਲੜਕੀ ਨੂੰ ਛੁਡਾਉਣ ਵਾਸਤੇ ਚਾਲੀ ਹਜ਼ਾਰ ਸਿੰਘ ਪੰਜਾਬ ਦੇ ਮਜ਼ਬੂਤ ਤੋਂ ਮਜ਼ਬੂਤ ਸ਼ਹਿਰ ਤੇ ਜਾ ਪਿਆ। ਜਾਨ ਤੋੜ ਲੜਾਈ ਕਰਕੇ ਲੜਕੀ ਛੁਡਾਈ ਤੇ ਬ੍ਰਾਹਮਣ ਦੇ ਹਵਾਲੇ ਕੀਤੀ। (ਪੰਥ ਪ੍ਰਕਾਸ਼)

(ਹ) ਗੋਕਲ ਚੰਦ ਨਾਰੰਗ ਜੀ ਆਪਣੇ ‘ਸਿੱਖੋਂ ਕੇ ਪ੍ਰੀਵਰਤਨ' ਵਿਚ ਲਿਖਦੇ ਹਨ- ਉਸ (ਜੱਸਾ ਸਿੰਘ ਰਾਮਗੜੀਏ) ਨੇ ਹਿਸਾਰ ਕੋ ਲੂਟਾ ਔਰ ਵਹਾਂ ਸੇ ਵੁਹ ਦੋ ਲੜਕੀਓਂ ਕੋ ਬਚਾ ਲਿਆਇਆ, ਜਿਨਕੋ ਕਿ ਵਹਾਂ ਕਾ ਹਾਕਮ ਜ਼ਬਰਦਸਤੀ ਭਗਾ ਲੈ ਗਿਆ ਥਾ। (ਪੰਨਾ ੧੫੬)

ਅਹਿਮਦ ਸ਼ਾਹ ਅਬਦਾਲੀ ਜਦ ਹਿੰਦ ਨੂੰ ਲੁੱਟ ਕੇ ਮੁੜਿਆ ਹਿੰਦੂ ਇਸਤ੍ਰੀਆਂ ਤੇ ਮਰਦ ਗ਼ੁਲਾਮ ਕਰਕੇ ਲੈ ਗਿਆ। ਇਕ ਤੋਂ ਵਧੀਕ ਵਾਰੀਆਂ ਐਸੀਆਂ ਹਨ ਕਿ ਖਾਲਸਾ ਮਗਰ-ਮਗਰ ਗਿਆ ਕਿ ਦਾਉ ਪਾਕੇ ਹਿੰਦੂ ਇਸਤ੍ਰੀਆਂ ਛੁਡਾ ਲਿਆਉਂਦਾ ਰਿਹਾ। ਪੰਥ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਜੋ ਕਪੂਰਥਲਾ ਰਿਆਸਤ ਦੇ ਮੁੱਢ ਕਰਤਾ ਹੋਏ ਹਨ, ਉਹਨਾਂ ਦੀ ਇਕ ਇਸ ਤਰ੍ਹਾਂ ਦੀ ਮਰਦਾਨਗੀ ਗੋਕਲ ਚੰਦ ਨਾਰੰਗ ਜੀ ਨੇ