ਸੁੰਦਰੀ / 127
੧. ਐਸੇ ਹਾਲਾਤ ਕਿ ਜਿਨ੍ਹਾਂ ਨੂੰ ਪੜ੍ਹ ਕੇ ਲੋਕੀਂ ਅਚਰਜ ਹੋ ਜਾਂਦੇ ਹਨ ਕਿ ਹੈਂ ਦਿਨ ਦਿਹਾੜੇ ਹਾਕਮ ਜਨਾਨੀਆਂ ਖੱਸ ਲੈਂਦੇ ਸਨ ਤੇ ਖਾਲਸਾ ਕਿਵੇਂ ਬਹੁੜ ਸਕਦਾ ਸੀ', ਸ਼ੱਕ ਦੀ ਨਜ਼ਰ ਨਾਲ ਦੇਖੇ ਜਾ ਸਕਦੇ ਹਨ, ਪਰ ਐਸੀਆਂ ਘਟਨਾਵਾਂ ਬਹੁਤ ਹੋ ਵਰਤੀਆਂ ਹਨ ਸੀਨੇ-ਬਸੀਨੇ ਰਹਿ ਕੇ ਰੁਲ ਗਈਆਂ, ਯਾ ਗੀਤਾਂ ਦੇ ਬੁੱਢੇ ਹੋ ਜਾਣ ਨਾਲ ਵਿਸਰ ਗਈਆਂ, ਪਰ ਲਿਖਤੀ ਇਤਿਹਾਸ ਵਿਚ ਵੀ ਘੱਟ ਤੋਂ ਘੱਟ ਪੰਜ ਸੱਤ ਇਸ ਤਰ੍ਹਾਂ ਦੇ ਵਾਕੇ ਆਏ ਹੋਏ ਹਨ। ਯਥਾ:-
(ੳ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਬ੍ਰਾਹਮਣ ਦੀ ਪੁਕਾਰ ਤੇ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਮਾਤਹਿਤ ੧੦੦ ਜੁਆਨ ਦੇ ਕੇ ਹੁਸ਼ਿਆਰਪੁਰ ਦੇ ਲਾਗੇ ਬੱਸੀ ਦੇ ਹਾਕਮ ਤੋਂ ਲੜਕੀ ਛੁਡਾਉਣ ਲਈ ਘੱਲਿਆ ਜੋ ਜਾਕੇ ਬ੍ਰਾਹਮਣੀ ਛੁਡਾ ਕੇ ਲੈ ਆਏ ਤੇ ਗੁਰੂ ਜੀ ਨੇ ਬ੍ਰਾਹਮਣ ਨੂੰ ਬ੍ਰਾਹਮਣੀ ਦੇਕੇ ਠੰਢ ਵਰਤਾਈ। (ਗੁ:ਪ੍ਰ: ਸੂਰਜ ਰੁਤ ਪੰਜ ਅੰਸੂ ੩੩-੩੪) (ਅ) ਖੁਡਾਲੇ (ਸਰਸੇ) ਦੇ ਹਾਕਮ ਦੀ ਕੈਦ ਵਿਚੋਂ ਇਕ ਲੜਕੀ ਦੇ ਬਾਪ ਨੂੰ ਦਸਵੇਂ ਗੁਰੂ ਜੀ ਨੇ ਆਪ ਛੁਡਾਇਆ, ਜਿਸ ਨੂੰ ਹਾਕਮ ਨੇ ਲੜਕੀ ਨਾ ਦੇਣ ਪਿਛੇ ਕੈਦ ਪਾ ਛੱਡਿਆ ਸੀ ਤੇ ਲੜਕੀ ਸੰਗਤ ਨੇ ਲੁਕਾ ਰਖੀ ਸੀ। (ੲ) ਲੁਹਾਰੀ ਜਲਾਲਾਬਾਦ (ਜੋ ਦਿੱਲੀ ਲਾਗੇ ਹੈ) ਵਿਚ ਪੰਥ ਨੇ (ਬਾਬਾ ਬਘੇਲ ਸਿੰਘ ਦੇ ਸਮੇਂ) ਪੰਜਾਬ ਤੋਂ ਤੰਗ ਆਕੇ ਇਕ ਬ੍ਰਾਹਮਣ ਦੀ ਲੜਕੀ, ਹਾਕਮ ਮੱਲੋ-ਮੱਲੀ ਖੋਹਕੇ ਲੈ ਗਿਆ ਸੀ, ਭਾਰੀ ਜੰਗ ਕਰਕੇ ਛੁਡਾਈ। ਜਦੋਂ ਲੜਕੀ ਦੇ ਸਹੁਰਿਆਂ ਨੂੰ ਕਿਹਾ ਗਿਆ ਕਿ ਕਾਕੀ ਨੂੰ ਲੈ ਜਾਓ ਤਾਂ ਉਨ੍ਹਾਂ ਨੇ ਨਾਂਹ ਕੀਤੀ ਕਿ ਇਹ ਧਰਮਹੀਨ ਹੋ ਗਈ ਹੈ, ਅਸੀਂ ਨਹੀਂ ਇਸ ਨਾਲ ਵਰਤ ਸਕਦੇ, ਤਦ ਖਾਲਸੇ ਨੇ ਕਿਹਾ ਕਿ ਇਹ ਹੁਣ ਪੰਥ ਦੀ ਲੜਕੀ ਹੈ, ਜੋ ਇਸ ਨਾਲ ਵਰਤਣੋਂ ਨਾਂਹ ਕਰੇਗਾ ਉਸਨੂੰ ਦੰਭ ਦਿੱਤਾ ਜਾਏਗਾ ਤਦੋਂ ਕਾਕੀ ਨੇ ਪ੍ਰਸ਼ਾਦ ਪਕਾਇਆ ਤੇ ਸਾਰੇ ਸਾਕਾਂ ਤੇ ਬਿਰਾਦਰੀ ਨੇ ਖਾਧਾ। ਉਸ ਵੇਲੇ ਖਾਲਸੇ ਦੇ ਜਥੇ ਵਿਚੋਂ ਹਰ ਸਿੰਘ ਨੇ ਯਥਾਸਕਤ ਮਾਇਆ ਬੀਬੀ ਨੂੰ ਦਾਜ ਵਜੋਂ ਦਾਨ ਦਿੱਤੀ ਤੇ ਸੱਚਮੁੱਚ ਹੀ ਬਣਾਕੇ ਸੁਹਰੇ