ਪੰਨਾ:ਸੁੰਦਰੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 135

"ਇਸ ਤੋਂ ਦਿੱਸ ਰਿਹਾ ਹੈ ਕਿ ਸਿੱਖ ਜਥੇਬੰਦ ਸਨ, ਜਥੇਬੰਦੀ ਉਹਨਾਂ ਦੀ ਪੰਛਮੀ ਢੰਗ ਦੀ ਨਹੀਂ ਸੀ, ਪਰ ਆਪਣੇ ਢੰਗ ਦੀ ਸੀ, ਪਰ ਕੰਮ ਦੀ ਪੂਰੀ ਜਥੇਬੰਦੀ ਵਿਚ। ਓਹ ਕੌਮੀ ਲੋੜ ਮੁੱਖ ਰੱਖਦੇ ਸਨ, ਆਪਾ ਭੁੱਲਦੇ ਸਨ ਤੇ ਆਪਾ ਵਾਰਦੇ ਸਨ। ਗੁਰਮਤੇ ਵੇਲੇ ਈਰਖਾ, ਦੈਖ ਤੇ ਵਿਰੋਧ ਕੌਈ ਨਹੀਂ ਸਨ ਆਉਣ ਦੇਂਦੇ। ਏਸੇ ਕਰਕੇ ਮੁੱਕ ਚੁੱਕ ਕੇ ਫੇਰ ਅਮੁੱਕ ਹੋ ਜਾਂਦੇ ਸਨ।"

“ਜਦ ਖਾਲਸੇ ਮੱਲਾਂ ਮਾਰੀਆਂ ਤਾਂ ਇਕ ਦੂਜੇ ਦਾ ਸਤਿਕਾਰ ਮੁੱਖ ਰੱਖਦੇ ਸਨ।"

ਸਰਹੰਦ ਦੀ ਲੜਾਈ ਬਾਬਤ ਕਨਿੰਘਮ ਸਾਹਿਬ ਲਿਖਦੇ ਹਨ:

“ਉਸ ਸਮੇਂ ਦੀਆਂ ਕਹਾਣੀਆਂ ਸੁਣ ਸੁਣ ਕੇ ਹੁਣ ਬੀ ਉਹ ਸਮਾਂ ਅੱਖਾਂ ਅੱਗੇ ਆ ਜਾਂਦਾ ਹੈ ਕਿ ਇਸ ਜਿੱਤ ਦੇ ਮਗਰੋਂ ਸਿੱਖ ਕਿਸ ਤਰ੍ਹਾਂ ਇਲਾਕੇ ਵਿਚ ਝਟ ਪਟ ਫੈਲ ਗਏ ਤੇ ਕਿਸ ਤਰ੍ਹਾਂ ਹਰ ਇਕ ਸਵਾਰ ਰਾਤਦਿਨ ਘੋੜਾ ਦੌੜਾਉਂਦਾ ਪਿੰਡ ਪਿੰਡ ਫਿਰਿਆ ਤੇ ਇਹ ਨਿਸ਼ਾਨ ਦੇਣ ਲਈ ਕਿ ਇਹ ਥਾਵਾਂ ਉਸ ਦੀ ਮਲਕੀਅਤ ਹੋ ਗਈਆਂ ਹਨ, ਕਿਸੇ ਵਿਚ ਆਪਣੀ ਪੱਟੀ, ਤਲਵਾਰ ਦਾ ਮਿਆਨ ਕਿਸੇ ਵਿਚ ਆਪਣੇ ਸਰੀਰ ਦੇ ਕਪੜੇ ਤੇ ਲੜਾਈ ਦੇ ਹਥਯਾਰ ਸੁੱਟਦਾ ਗਿਆ, ਐਥੋਂ ਤੱਕ ਕਿ ਨੰਗਾ ਹੋ ਗਿਆ ਤੇ ਉਹਦੇ ਕੋਲ ਅਗਲੇ ਪਿੰਡ ਨਿਸ਼ਾਨੀ ਵਜੋਂ ਰੱਖਣ ਲਈ ਕੁਛ ਬੀ ਬਾਕੀ ਨਾ ਰਿਹਾ।"

ਇਸ ਗੱਲ ਨੂੰ ਮੁਫ਼ਤੀ ਅਲਾਉਦੀਨ ਨੇ ਵੀ ਲਿਖਿਆ ਹੈ ਤੇ ਇਸੇ ਤਰ੍ਹਾਂ ਵੰਡ ਵਿਚ ਆਏ ਕੁਛ ਪਿੰਡਾਂ ਦੇ ਨਾਮ ਪਤੇ ਵੀ ਦਿੱਤੇ ਹਨ। ਮੈਦਾਬ ਦੇ ਇਲਾਕੇ ਵਿਚ ਜੋ ਸਰਦਾਰੀਆਂ ਕਾਇਮ ਹੋਈਆਂ ਤੇ ਇਲਾਕਿਆਂ ਦੀ ਵੰਡ ਹੋਈ ਉਹ ਇਸੇ ਤਰ੍ਹਾਂ ਸੀ।

ਇਸ ਤਰ੍ਹਾਂ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਜੀ ਆਪਣੇ ਪਾਸ ਹੀ ਦਫ਼ਤਰ ਰੱਖਦੇ ਹੁੰਦੇ ਸਨ ਤੇ ਜੇ ਕੋਈ ਗਿਰਾਂ, ਜਗਾ, ਟਿਕਾਣਾ, ਕੋਈ ਜਥੇਦਾਰ ਫ਼ਤਹ ਕਰਦਾ ਆਪ ਪਾਸ ਆ ਕੇ ਲਿਖਾ ਦੇਂਦਾ ਤੇ ਉਹ ਉਸ ਦਾ ਮਾਲਕ ਹੋ ਜਾਂਦਾ ਆਪੇ ਵਿਚ ਕੋਈ ਵਿਖਾਂਧ ਨਾ ਉਠਦਾ। (ਤਾਰੀਖ ਬਾਰਾਂ ਮਿਸਲ)