ਪੰਨਾ:ਸੁੰਦਰੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
138 / ਸੁੰਦਰੀ

ਸੁੰਦਰੀ ੨੦ ਵਾਰ ਛਪ ਚੁਕੀ ਹੈ ਤੇ ਲੱਗਪੱਗ ੮੦ ਹਜ਼ਾਰ ਕਾਪੀ ਇਸ ਦੀ ਨਿਕਲ ਚੁਕੀ ਹੈ।*

ਇਸ ਨਿੱਕੀ ਜਿਹੀ ਪੋਥੀ ਨੇ ਕੌਮੀ ਜੀਵਨ ਦਾ ਪਿਆਰ, ਸਿੱਖੀ ਦਾ ਚਾਉ ਤੇ ਧਰਮ ਭਾਵ ਕੌਮ ਵਿਚ ਬਹੁਤ ਪੈਦਾ ਕੀਤਾ ਤੇ ਪੰਥ ਦੀ ਜਾਗ੍ਰਤੀ ਵਿਚ ਇਸ ਦਾ ਬਹੁਤ ਸਾਰਾ ਹਿਸਾ ਹੈ। ਥੋੜੇ ਸਮੇਂ ਵਿਚ ਹੀ ਤਕਰੀਬਨ ਸਾਰੇ ਸਿੱਖ ਆਸ਼੍ਰਮਾਂ ਵਿਚ ਪੜ੍ਹਾਈ ਜਾਣ ਲੱਗ ਪਈ ਤੇ ਇਮਤਿਹਾਨ ਦਾ ਕੋਰਸ ਬਣ ਗਈ। ਦੂਜੇ ਪਾਸੇ ਓਸ ਸਮੇਂ ਦੇ ਕੁਝ ਖਾਸ ਕਰ ਤੇ ਹੁਣ ਵੀ ਬਹੁਤ ਸਾਰੇ ਉਪਦੇਸ਼ਕ ਤੇ ਪ੍ਰਚਾਰਕ ‘ਸੁੰਦਰੀ’ ਵਿਚੋਂ ਪੜ੍ਹੇ ਸਮਾਚਾਰ ਸੁਣਾਉਂਦੇ ਹੁੰਦੇ ਸਨ ਤੇ ਹਨ। ਐਉਂ ਇਸ ਨਿੱਕੀ ਜਿਹੀ ਪੋਥੀ ਨੇ, ਕੀ ਪੜ੍ਹੇ ਹੋਏ ਤੇ ਕੀ ਅਨਪੜ੍ਹ ਅਨੰਤ ਸਿੱਖਾਂ ਵਿਚ ਧਰਮ ਦੀ ਰੌ ਚਲਾਈ ਸੀ।

ਜੂਨ, ੧੯੩੩

-ਮਾਨ ਸਿੰਘ ਬੀ.ਏ. ਐਲ.ਐਲ. ਬੀ., ਐਡਵੋਕੇਟ, ਹਾਈ ਕੋਰਟ, ਲਾਹੌਰ

—————

  • ਹੁਣ ਇਹ ੪੨ਵੀਂ ਵਾਰ ਛਪੀ ਹੈ, ਤੇ ਹੁਣ ਤਕ ਛਪ ਚੁਕੀ ਦੀ ਗਿਣਤੀ ਪਾਠਕ ਜਨ ਆਪ ਲਗਾ ਸਕਦੇ ਹਨ।

ਨੋਟ:- ਪਾਠਕਾਂ ਦੀ ਜਾਨਕਾਰੀ ਲਈ ਅਸੀਂ ਦਸ ਦੇਣਾ ਚਾਉਂਦੇ ਹਾਂ ਕਿ ਪੰਥ ਰਤਨ ਨਿਧੜਕ ਨੇਤਾ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਵੀ ਪਹਿਲੇ ਸਹਜਧਾਰੀ ਸਨ ਤੇ “ਸੁਦਰੀ” ਪੜ੍ਹਕੇ ਹੀ ਸਿੰਘ ਸਜੇ ਸਨ। (ਸੰਪਾਦਕ)