ਪੰਨਾ:ਸੁੰਦਰੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 137

ਬੱਧੀ ਹੋਈ, ਕੇਸ ਖਿਲਰੇ ਹੋਏ ਤੇ ਸਾਨੂੰ ਮਿਲਦਿਆਂ ਗਿਲਾ ਕਰਨ ਲੱਗਾ ਕਿ ਕਿਸ ਕੌਮ ਵਿਚ ਅਸੀਂ ਜੰਮ ਪਏ, ਨਾ ਅੰਗਾ ਨਾ ਪਿੱਛਾ, ਵਹੁਸ਼ ਦੇ ਵਹੂਸ਼: ਸਰਦਾਰ ਜੀ ਦਸਦੇ ਹੁੰਦੇ ਸੀ ਕਿ ਅਸੀਂ ਉਦਾਸ ਹੋ ਕੇ ਉਠ ਆਏ ਤੇ ਉਸ ਪਾਸ ਠਹਿਰਨਾ ਮੁਨਾਸਬ ਨਾ ਸਮਝਿਆ। ਛੇ ਕੁ ਮਹੀਨੇ ਬਾਦ ਆਪ ਦੱਸਦੇ ਸਨ ਕਿ ਅਸੀਂ ਫੇਰ ਦੌਰੇ ਗਏ ਤਾਂ ਉਸ ਨੂੰ ਮਿਲਣ ਦਾ ਇਤਫ਼ਾਕ ਹੋਇਆ। ਦੂਹਰੀ ਦਸਤਾਰ ਤੇ ਹੱਥ ਵਿਚ ਕੜਾ ਵੇਖ ਕੇ ਅਸੀਂ ਅਚਰਜ ਹੋ ਕੇ ਪੁੱਛਿਆ ਕਿ ਆਪ ਤਿਆਰ-ਬਰ-ਤਿਆਰ ਹੋ ਗਏ ਹੋ, ਸਰਦਾਰ ਜੀ! ਇਹ ਕੀ ਕਾਰਨ ਵਰਤਿਆ ਹੈ ? ਤਾਂ ਆਖਣ ਲੱਗਾ: ਸਰਦਾਰ ਜੀਓ ! ਮੈਂ ਤਾਂ ਕੁੱਲਾ ਹੀ ਰਿਹਾ, ਸਾਡੀ ਕੌਮ ਦਾ ਪਿੱਛਾ ਤਾਂ ਬੜਾ ਬਜ਼ੁਰਗ ਹੈ। ਸਾਡਾ ਇਤਿਹਾਸ ਤਾਂ ਸਾਡੇ ਫ਼ਖਰਾਂ ਦਾ ਪਰਬਤ ਹੈ। ਜਿਨ੍ਹਾਂ ਦਾ ਪਿੱਛਾ ਐਡਾ ਸ਼ਾਨਦਾਰ ਹੈ ਉਨ੍ਹਾਂ ਦਾ ਅੱਗਾ ਬੜਾ ਸ਼ਾਨਦਾਰ ਹੋਏਗਾ।

ਅਸਾਂ ਪੁੱਛਿਆ, ਛੇ ਮਹੀਨੇ ਹੋਏ ਤਾਂ ਆਪ ਦੇ ਖਿਆਲ ਹੋਰਵੇਂ ਸਨ, ਇਹ ਪ੍ਰੀਵਰਤਨ ਕੀਤੂੰ ਹੋਇਆ? ਤਾਂ ਆਪ ਉਠ ਕੇ ਅੰਦਰੋਂ ਜਾ ਕੇ ‘ਸੁੰਦਰੀਂ ਦੀ ਪੋਥੀ ਚੁੱਕ ਲਿਆਏ ਤੇ ਆਖਣ ਲੱਗੇ, ਆਹ ਪੜ੍ਹੋ, ਮੈਨੂੰ ਤਾਂ ਇਹ ਪੜ੍ਹ ਕੇ ਜਾਗ੍ਰਤ ਆਈ ਹੈ ਕਿ ਅਸੀਂ ਇਕ ਨਿਹਾਇਤ ਹੀ ਬਜ਼ੁਰਗ ਕੌਮ ਦੇ ਬੱਚੇ ਹਾਂ। ਸਰਦਾਰ ਆਇਆ ਸਿੰਘ ਜੀ ਦੱਸਦੇ ਸਨ ਕਿ ਅਸਾਂ ‘ਸੁੰਦਰੀਂ ਪੜ੍ਹੀ ਹੋਈ ਸੀ, ਅਸੀਂ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਆਖਿਆ: “ਸਰਦਾਰ ਜੀ, ਇਤਿਹਾਸ ਹੀ ਕੌਮ ਦੀ ਜਾਨ ਹੈ।

ਇਸ ਪੋਥੀ ਵਿਚ ਤਾਂ ਸਾਡੇ ਇਤਿਹਾਸ ਦੀ ਵੰਨਗੀ ਮਾਂ ਹੈ, ਸਾਰੇ ਨੂੰ ਖੋਜੋ ਤੇ ਵਿਚਾਰੋ ਤਾਂ ਦੰਗ ਰਹਿ ਜਾਓਗੇ।' ਉਹਨਾਂ ਦਿਨਾਂ ਵਿਚ ਜੰਮੁ ਤੇ ਬੈਲਟ ਬਲੋਚਿਸਤਾਨ ਤੱਕ ਤੋਂ ਪੱਤ ਇਸ ਪ੍ਰਕਾਰ ਦੇ ਅਸਰਾਂ ਦੇ ਆਉਂਦੇ ਸਨ। ਸੈਂਕੜੇ ਸਿੱਖ ਨੌਜਵਾਨ, ਮਾਈ ਭਾਈ ਅਜੇ ਮਿਲਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਸੁੰਦਰੀ ਪੜਕੇ ਪੰਥ ਦੀ ਸ਼ਾਨ ਬਹੁਤ ਵਧ ਗਈ ਤੇ ਉਹਨਾਂ ਵਿਚ ਪੰਥਕ ਜੀਵਨ, ਕੌਮੀ ਪਿਆਰ ਤੇ ਸਿੱਖੀ ਦਾ ਮਾਨ ਪੈਦਾ ਹੋ ਗਿਆ। ਇਸ ਸਿਲਸਲੇ ਵਿਚ ਇਕ ਗੱਲ ਹੋਰ ਵੇਖਣ ਵਾਲੀ ਹੈ ਕਿ ਇਸ ਅਰਸੇ ਵਿਚ