ਪੰਨਾ:ਸੁੰਦਰੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
18 /ਸੁੰਦਰੀ

ਪਾਸੇ ਹੱਥ ਕਰ ਕੇ ਮੁਸ਼ਕਾਂ ਕੱਸ ਦਿਤੀਆਂ।

ਨਵਾਬ ਵੇਖ ਕੇ ਕੁੜ੍ਹ ਰਿਹਾ ਸੀ, ਪਰ ਕੀ ਕਰ ਸਕਦਾ ਸੀ। ਮੁੱਲਾਂ ਤੇ ਖ਼ਲਕਤ ਕੋਲੋਂ ਡਰਦਾ ਸੀ, ਕਿ ਜੇ ਮੈਂ ਕੁਝ ਆਖਦਾ ਹਾਂ ਤਾਂ ਕਹਿਣਗੇ ਕਿ ਕਾਫ਼ਰਾਂ ਪੁਰ ਦਯਾ ਕਰਦਾ ਹੈ, ਭਾਵੇਂ ਪਲੋ ਪਲੀ ਨੂੰ ਮੇਰੀ ਬੇਗ਼ਮ ਬਣੇਗੀ, ਪਰ ਅਜੇ ਤਾਂ ਕਾਫ਼ਰ ਹੀ ਹੈ ਨਾ।

ਇੰਨੇ ਵਿਚ ਨਾਈ ਹੁਰੀਂ ਵੀ ਉਠੇ ਫੇਰ ਆਪਣਾ ਆਪ ਸੰਭਾਲ ਕੇ ਵਧਣਾ ਚਾਹਿਆ। ਇਸ ਵੇਲੇ ਸੁਰੱਸਤੀ ਦੀ ਅਚਰਜ ਦਸ਼ਾ ਸੀ, ਉਹ ਡਾਢੇ ਪ੍ਰੇਮ ਤੇ ਨਿਮਰਤਾ ਨਾਲ ਪਿਆਰੇ ਭਰਾ ਦੀ ਡਰਾਉਣੀ ਦਸ਼ਾ ਵੇਖ ਰਹੀ ਸੀ, ਨਾਲੇ ਆਪਣੀ ਕਿਸਮਤ ਵੱਲ ਵੇਖ ਕੇ ਚਿੰਤਾ ਵਿਚ ਡੁੱਬ ਰਹੀ ਸੀ ਕਿ ਹਾਏ! ਮੈਂ ਨਿਕਰਮਣ ਦੇ ਪਿੱਛੇ ਅਜਿਹੇ ਸੂਰਬੀਰ ਭਰਾ ਨਾਲ ਇਹ ਦਸ਼ਾ ਹੁੰਦੀ ਹੈ।

ਇੰਨੇ ਵਿਚ ਬਾਜ਼ਾਰ ਵਿਚੋਂ ਇਕ ਘੱਟੇ ਦਾ ਗੁਬਾਰ ਦਿਸਿਆ, ਖੜ ਖੜ ਦੀ ਡਾਢੀ ਆਵਾਜ਼ ਆਈ। ਕਿਸੇ ਜਾਤਾ ਹਨੇਰੀ, ਕਿਸੇ ਜਾਤਾ ਕੋਈ ਘਰ ਢੱਠਾ, ਕਿਸੇ ਸਮਝਿਆ ਕਿ ਕਰੜਾ ਭੂਚਾਲ ਆ ਗਿਆ, ਕਿਸੇ ਜਾਤਾ ਕਿ ਕੋਈ ਹਾਕਮ ਸਵਾਰਾਂ ਨਾਲ ਇਸ ਖੁਸ਼ੀ ਵਿਚ ਸ਼ਾਮਲ ਹੋਣ ਲਈ ਆ ਰਿਹਾ ਹੈ, ਪਰ ਸਭ ਅੱਖਾਂ ਉਧਰ ਗੱਡੀਆਂ ਗਈਆਂ। ਇਕ ਅੱਖ ਦੇ ਫੋਰ ਵਿਚ ਉਸ ਘੰਟੇ ਦਾ ਰਸਾਲਾ ਬਣ ਗਿਆ ਅਰ ਬਜ਼ਾਰ ਵਿਚ ਖੜੇ ਸਿਪਾਹੀਆਂ ਨਾਲ ਕੱਟ ਵੱਢ ਛਿੜ ਪਈ ਤੇ ਇਕ ਦਸਤੇ ਦੇ ਸਵਾਰਾਂ ਨੇ ਘੋੜਿਆਂ ਨੂੰ ਅੱਡੀਆਂ ਲਾ ਮਸੀਤ ਅੰਦਰ ਜਾਂਦੇ ਹੀ ਫਤੇ ਦਾ ਜੈਕਾਰਾ ਗਜਾ ‘ਬਲਵੰਤ ਸਿੰਘ’ ਕਰਕੇ ਆਵਾਜ਼ ਮਾਰੀ ਅਰ ਦੂਜੀ ਪਲ ਵਿਚ ਕਿਸੇ ਬਲੀ ਹੱਥ ਨੇ ਬੱਝਾ ਬਲਵੰਤ ਸਿੰਘ ਚੁੱਕ ਕੇ ਘੋੜੇ ਉਤੇ ਸਿੱਟ ਲਿਆ ਅਰ ਇਕ ਹੋਰ ਹੱਥ ਨੇ ਸੁਰੱਸਤੀ ਨੂੰ ਚੁੱਕ ਕੇ ਘੋੜੇ ਤੇ ਰੱਖ ਲਿਆ ਤੇ ਘੋੜੇ ਮੋੜ ਕੇ ਵਿਚੋਂ ਦੀ ਚੀਰ ਕੇ ਨਿਕਲੇ। ਬਾਕੀ ਦਾ ਜਥਾ, ਜੋ ਨਾਲ ਸੀ, ਵਾੜ ਵਾਂਙ ਆਲੇ ਦੁਆਲੇ ਹੋ ਗਿਆ। ਤੇ ‘ਹਰਨ’ ਦਾ ਆਵਾਜ਼ਾ ਹੁੰਦਿਆਂ ਸਾਰ ਜਿਕੁੱਰ ਬਿਜਲੀ ਕਿਸੇ ਲਹਿਲਹਾਉਂਦੇ ਖੇਤ ਵਿਚ ਖਿਉਂ ਕੇ ਲੋਪ ਹੋ ਜਾਂਦੀ ਹੈ, ਇੱਕੁਰ ਇਹ ਚਾਣ ਚੱਕ ਆਣ ਪਈ ਸਿੱਖਾਂ ਦੀ ਫ਼ੌਜ ਮਸੀਤੋਂ ਬਾਹਰ ਹੋ; ਸ਼ਹਿਰ ਦੇ ਵੱਡੇ ਬਾਜ਼ਾਰ ਥਾਣੀ ਪੂਰਬੀ ਬੂਹੇ ਵਲੋਂ ਨਿਕਲਣ ਨੂੰ ਦਬਾਦਬ

Page 24

www.sikhbookclub.com