ਪੰਨਾ:ਸੁੰਦਰੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ
20/ ਸੁੰਦਰੀ

੪. ਕਾਂਡ

ਜਦ ਪੰਜ ਸੱਤ ਕੋਹ ਨਿਕਲ ਗਏ ਤਦ ਇਕ ਖੁੱਲ੍ਹਾ ਮੈਦਾਨ ਹਰੇ ਹਰੇ ਖੇਤਾਂ ਦੇ ਵਿਚਕਾਰ ਦੇਖ ਕੇ ਫੌਜ ਨੇ ਉਤਾਰਾ ਕੀਤਾ, ਘੋੜੇ ਬ੍ਰਿਛਾਂ ਨਾਲ ਬੰਨ੍ਹ ਦਿੱਤੇ ਤੇ ਘਾਹ-ਪੱਠਾ ਪਾਇਆ। ਕੁਝ ਖਾਣ ਪੀਣ ਦੇ ਆਹਰ ਵਿਚ ਪਿੰਡ ਵੱਲ ਗਏ। ਸਰਦਾਰ ਸ਼ਾਮ ਸਿੰਘ ਜੀ ਇਕ ਕਪੜਾ ਵਿਛਾ ਕੇ ਬੈਠੇ। ਬਲਵੰਤ ਸਿੰਘ ਤੇ ਸੁਰੱਸਤੀ ਦੇ ਹੱਥਾਂ ਪੈਰਾਂ ਦੇ ਬੰਦ ਖੋਹਲੇ ਗਏ ਅਰ ਸਰਦਾਰ ਜੀ ਦੇ ਪਾਸ ਆਂਦੇ ਗਏ। ਇਸ ਵੇਲੇ ਦਾ ਸਮਾਂ ਦੇਖਣ ਯੋਗ ਸੀ, ਹਰੇਕ ਬਹਾਦਰ ਸਿੰਘ ਆਉਂਦਾ ਤੇ ਬਲਵੰਤ ਸਿੰਘ ਨੂੰ ਘੁੱਟ ਘੁੱਟਕੇ ਮਿਲਦਾ ਅਰ ਸੁਰੱਸਤੀ ਨੂੰ ਹੱਥ ਜੋੜ ਕੇ ਫਤੇ ਗਜਾਉਂਦਾ। ਛੇਕੜ ਜਦ ਸਭ ਮਿਲ ਚੁਕੇ ਅਰ ਅਨੇਕਾਂ ਵੇਰ ‘ਗੁਰਬਰ ਅਕਾਲ’ ਦੇ ਜੈਕਾਰਿਆਂ ਨਾਲ ਅਕਾਸ਼ ਨੂੰ ਗੁੰਜਾ ਚੁਕੇ ਤਦ ਸਰਦਾਰ ਜੀ ਦੇ ਇਸ਼ਾਰੇ ਨਾਲ ਬਲਵੰਤ ਸਿੰਘ ਤੇ ਸੁਰੱਸਤੀ ਸਰਦਾਰ ਪਾਸ ਆ ਬੈਠੇ। ਪਹਿਲੇ ਤਾਂ ਬਲਵੰਤ ਸਿੰਘ ਨੇ ਸਿਰ ਬੀਤੀ ਸੁਣਾਈ ਅਰ ਉਨ੍ਹਾਂ ਦੁਖਾਂ ਦਾ ਸਮਾਚਾਰ ਦੱਸਿਆ ਜੋ ਕੈਦ ਤੋਂ ਮਗਰੋਂ ਉਸ ਨੂੰ ਤੇ ਸੁਰੱਸਤੀ ਨੂੰ ਝੱਲਣੇ ਪਏ। ਕਿੱਕੂੰ ਕੈਦ ਵਿਚ ਉਨ੍ਹਾਂ ਨੂੰ ਦੁੱਖ ਦਿਤੇ ਜਾਂਦੇ, ਕਿੱਕੂ ਰੋਜ਼ ਰੋਜ਼ ਉਪਦੇਸ਼ ਦਿੱਤੇ ਜਾਂਦੇ ਤੇ ਫੇਰ ਅਨੇਕਾਂ ਲਾਲਚ ਦਿਖਾਏ ਜਾਂਦੇ, ਪਰ ਛੇਕੜ ਬਲਵੰਤ ਸਿੰਘ ਨੇ ਠੰਢਾ ਸਾਹ ਭਰ ਕੇ ਕਿਹਾ ਕਿ ਭੈਣ ਜੀ ਨੂੰ ਘਰ ਪਾਉਣ ਦੀ ਨੀਯਤ ਜੋ ਨਵਾਬ ਦੀ ਸੀ, ਇਹ ਕਸ਼ਟ ਸਭ ਤੋਂ ਭਾਰਾ ਸੀ।

ਜਦ ਉਹ ਕਹਿ ਚੁਕਾ ਤਾਂ ਸਰਦਾਰ ਨੇ ਦੱਸਿਆ ਕਿ ਤੇਰਾ ਪਤਾ ਸੁਣਦਿਆਂ ਹੀ ਅਸਾਂ ਜੰਗਲੋ ਜੰਗਲ ਚੜ੍ਹਾਈ ਕੀਤੀ ਕਿ ਚੁਪ ਚਪਾਤੇ ਪਹੁੰਚ ਸਕੀਏ, ਪਰ ਰਸਤਾ ਖੁੰਝ ਗਏ, ਇਸ ਕਰਕੇ ਦੇਰ ਲੱਗੀ। ਅੱਜ ਸਵੇਰੇ ਸਾਡੀ ਆਸ ਦਾ ਲੱਕ ਟੁੱਟ ਗਿਆ ਸੀ ਕਿ ਹੁਣ ਵੇਲੇ ਸਿਰ ਪਹੁੰਚ ਕੇ

Page 26

www.sikhbookclub.com