ਪੰਨਾ:ਸੁੰਦਰੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /23

ਸਰਦਾਰ- ਕਿਸੇ ਮੁਸਲਮਾਨ ਨੇ ਬੀ?

ਪੈਂਚ- ਨਹੀਂ ਜੀ, ਮੁਸਲਮਾਨ ਕਦੇ ਕਾਫ਼ਰਾਂ ਦੀ ਮਦਦ ਕਰਦੇ ਹਨ, ਖੁਸ਼ੀ ਨਾਲ? ਇਨ੍ਹਾਂ ਹਿੰਦੂਆਂ ਨੂੰ ਤਾਂ ਸਿੱਖ ਵੇਖ ਚੰਦ ਚੜ੍ਹ ਗਿਆ ਸੀ।

ਇਹ ਗੱਲ ਸੁਣ ਕੇ ਮੁਗ਼ਲ ਸਰਦਾਰ ਨੂੰ ਰੋਹ ਚੜ੍ਹ ਗਿਆ ਤੇ ਉਸੇ ਵ਼ੇਲੇ ਹਿੰਦੂਆਂ ਨੂੰ ਫੜ ਮੰਗਵਾਇਆ, ਨਾ ਕੋਈ ਪੁੱਛ ਨਾ ਗਿੱਛ, ਨਾ ਦੋਸ਼ ਸਬੂਤ ਕੀਤਾ, ਐਵੇਂ ਅੰਨ੍ਹੇ-ਵਾਹ ਮਾਰ ਕੁਟਾਈ ਤੇ ਉਤਰ ਪਏ। ਰੋਟੀ ਆਪ ਦਿੱਤੀ ਸਾਨੇ, ਫਸਾ ਦਿੱਤਾ ਬੇਦੋਸ਼ਿਆਂ ਨੂੰ। ਇਸ ਬੇਤਰਸੀ ਦੀ ਮਾਰ ਕੁੱਟ ਵਿਚ ਕਈ ਵਿਚਾਰੇ ਜਾਨੋ ਹੀ ਮਾਰੇ ਗਏ। ਇਕ ਨਵੀਂ ਵਿਆਹੀ ਇਸਤ੍ਰੀ ਦੇ ਭਰਾਤਾ ਨੂੰ ਮਾਰ ਦਿੱਤਾ ਤੇ ਉਸ ਮੁਟਿਆਰ ਨੂੰ ਨਿਕਾਹ ਵਿਚ ਲਿਆਉਣ ਦਾ ਹੁਕਮ ਦਿੱਤਾ, ਤਦ ਉਸ ਧਰਮੀ ਤੀਵੀਂ ਨੇ ਬੇਨਤੀ ਕੀਤੀ ਕਿ ਮੈਨੂੰ ਭੀ ਮੇਰੇ ਭਰਾਤਾ ਨਾਲ ਮਾਰ ਦਿਓ, ਪਰ ਇਹ ਗੱਲ ਕੌਣ ਮੰਨਦਾ ਸੀ? ਨਿਰਾਸ਼ ਹੋ ਕੇ ਉਸ ਤੀਵੀਂ ਨੇ ਡਾਢੀ ਫੁਰਤੀ ਨਾਲ ਵਧ ਕੇ ਸਰਦਾਰ ਦੀ ਅੱਖ ਪਰ ਅਜਿਹਾ ਘਸੁੰਨ ਜੜਿਆ ਕਿ ਉਸ ਦੀ ਅੱਖ ਫਿਰ ਗਈ ਅਰ ਬੇਸੁਧ ਲੇਟ ਗਿਆ। ਇਹ ਵੇਖਕੇ ਇਕ ਪਠਾਣ ਨੇ ਬੇਵਸਿਆਂ ਹੋ ਕੇ ਤਲਵਾਰ ਸੂਤ ਕੇ ਅਜਿਹੀ ਮਾਰੀ ਜੋ ਉਸ ਧਰਮੀ ਇਸਤ੍ਰੀ ਦਾ ਸਿਰ ਅੱਡ ਹੋ ਗਿਆ ਅਰ ਤਲਵਾਰ ਦੀ ਨੌਕ ਸਰਦਾਰ ਦੀ ਛਾਤੀ ਵਿਚ ਜਾ ਵੱਜੀ।

Page 29

www.sikhbookclub.com