ਪੰਨਾ:ਸੂਫ਼ੀ-ਖ਼ਾਨਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਸੰਤ


੧.ਸਰਦੀ ਸਰਦ ਪੈ ਗਈ, ਆਈ ਰੁੱਤ ਮਿੱਠੀ,
ਖੇਤਰ ਪੱਲ੍ਹਰੇ ਟਹਿਕੀਆਂ ਵਾੜੀਆਂ ਨੇਂ,

ਰੁੱਖ ਪੁੰਗਰੇ, ਡਾਲੀਆਂ ਫੁੱਲ ਕੱਢੇ,
ਲਗਰਾਂ ਖੁਸ਼ਕ, ਪਤਝੜੀ ਦੀਆਂ ਸਾੜੀਆਂ ਨੇ,

ਕਲੀਆਂ ਲੁਕ ਲੁਕ ਝਾਕਦੀਆਂ ਘੁੰਡ ਵਿੱਚੋਂ,
ਜਿਵੇਂ ਡੋਲਿਓਂ ਨਿਕਲੀਆਂ ਲਾੜੀਆਂ ਨੇਂ,

ਢੋਲਕ ਧਰੀ ਸ਼ਦਿਆਨੇ ਦੀ ਬੁਲਬੁਲਾਂ ਨੇ,
ਅਤੇ ਭੌਰਿਆਂ ਸੁੱਖਣਾਂ ਚਾੜ੍ਹੀਆਂ ਨੇਂ।

ਕੁਦਰਤ ਨਿੱਕਲੀ ਹਾਰ ਸ਼ਿੰਗਾਰ ਕਰ ਕੇ,
ਨੱਢੀ ਬਾਹਰ ਸਿਆਲ[1] ਤੋਂ ਆਉਂਦੀ ਏ,

ਅਤਰ ਭਿੰਨੀਆਂ ਮਾਰ ਕੇ ਫੁੱਲ-ਛਟੀਆਂ,
ਮੁਰਦਾ ਰੂਹਾਂ ਨੂੰ ਮੁੜ ਕੇ ਜਿਵਾਉਂਦੀ ਏ।


-੫੮-

  1. *ਝੰਗ ਸਿਆਲ ਤੇ ਸਰਦੀ।