ਪੰਨਾ:ਸੋਨੇ ਦੀ ਚੁੰਝ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚਿਠੀ ਮੁਕਾਈ ਈ ਸੀ ਕਿ ਗੁਆਂਢੀ ਕਰਮ ਸਿੰਘ ਲਾਰੀ ਲੈਕੇ ਆ ਗਿਆ ਤੇ ਕਹਿਣ ਲਗਾ ਵੀਹ ਰੁਪਏ ਲਾਰੀ ਵਾਲੇ ਨਾਲ ਕੀਤੇ ਹਨ। ਬੂਹੇ ਅਗੇ ਜਾ ਉਤਾਰੂਗਾ। ਪਰ ਛੇਤੀ ਕਰੋ। ਸਵਾਰੀਆਂ ਕਾਹਲ ਕਰਦੀਆਂ ਨੇ। ਤਰਲੇ ਕਢ ਕੇ ਮਨਾਇਆ ਇਨ੍ਹਾਂ ਨੂੰ.........

ਮਾਈ ਨਰੈਣੀ ਦਾ ਆਣਾ ਸੁਣ ਕੇ ਆਂਡ ਗੁਆਂਡ ਦੀਆਂ ਪੁਰਾਣੀਆਂ ਹਾਣੀ ਸਹੇਲੀਆਂ ਮਿਲਣ ਆਈਆਂ। ਸਾਰੀਆਂ ਨੂੰ ਇਹੀ ਕਹੇ ‘ਭੈਣ ਹਰੀ ਸਿੰਘ ਵਰਗੇ ਸਭ ਦੇ ਸਲੱਗ ਪੁਤਰ ਹੋਣ। ਮੇਰੀ ਬੜੀ ਸੇਵਾ ਕਰ ਰਿਹਾ ਹੈ। ਡਾਕਟਰ ਦੇ ਸਿਰ ਖਬਰੇ ਹਰੀ ਸਿੰਘ ਨੇ ਕੀ ਝਾੜਿਆ, ਸਾਡੇ ਪਾਸੋਂ ਪੈਸਾ ਨਹੀਂ ਲਿਆ। ਅਲਾਜ ਲੋਹੜੇ ਦਾ ਕੀਤਾ। ਰਾਜ਼ੀ ਹੋਣਾ ਭੈਣੋਂ ਆਪੋ ਆਪਣੇ ਕਰਮਾਂ ਦਾ ਹੈ। ਪਰ ਡਾਕਟਰ ਤਾਂ ਦੂਜਾ ਰੱਬ ਸੀ।
ਬਚਨੀ ਵਲ ਮੂੰਹ ਕਰ ਤੁਹਾਡੇ ਮਿਲਣ ਨੂੰ ਜੀ ਕਰਦਾ ਸੀ। ਮੇਰੀ ਹਰਬੰਸ ਤੇਰੇ ਗੋਚਰੀ ਹੈ।
ਸਰਹਾਣੇ ਖੜਾ ਹਰੀ ਸਿੰਘ ਕਹਿਣ ਲਗਾ ਮਾਂ ਜੀ (ਹਥ ਅਗੇ ਕਰੋ) ਆਹ ਅਨਾਰਾਂ ਦੇ ਦਾਣੇ ਖਾ ਲਵੋ।
ਹਰੀ ਸਿੰਘ ਵਲ ਤਕ, ਬਚਾ ਮੇਰੇ ਕੋਲ ਆ ਬੈਠ।
ਹਰੀ ਸਿੰਘ ਮੰਜੇ ਦੀ ਬਾਹੀ ਤੇ ਆ ਬੈਠ ਗਿਆ। ਬੈਠਦੇ ਨੂੰ ਮਾਈ ਨਰੈਣੀ ਨੇ ਬਾਹਾਂ ਵਿੱਚ ਲੈ ਘੁਟ ਕੇ ਕਲੇਜੇ ਦੇ ਨਾਲ ਲਾ ਕੇ ਪਿਆਰ ਦਿਤਾ। ਹਰੀ ਸਿੰਘ ਮੰਜੇ ਤੋਂ ਉਤਰ ਬਾਹੀ ਨਾਲ ਬੈਠਾ ਹੀ ਸੀ ਕਿ ਮਾਈ ਨਰੈਣੀ ਨੂੰ ਦੰਦਲ ਪੈ ਗਈ। ਅਨਾਰ ਦੇ ਦਾਣਿਆਂ ਦਾ ਰਸ ਚੰਮਚੇ ਨਾਲ ਮੂੰਹ ਵਿਚ ਪਾਇਆ, ਪਰ ਅੰਦਰ ਨਾ ਲੰਘਿਆ।
ਖੜੀ ਕਿਸ਼ਨੀ ਕਹਿਣ ਲਗੀ ਕਾਕਾ ਬਸ ਕਰ, ਨਰੈਣੀ ਚਲੀ ਗਈ ਆਪਣੇ ਪਾਸੋਂ।
ਹਰਬੰਸੋ ਮਾਈ ਨਰੈਣੀ ਦੇ ਸਰਹਾਣੇ ਬੈਠੀ ਰੋਈ ਜਾਂਦੀ ਸੀ। ਹਰੀ ਸਿੰਘ ਦੀ ਭੁਬ ਨਿਕਲਦੀ ਵੇਖ ਉਹ ਭੀ ਨਰੈਣੀ ਦੀ

- ੧੨ -