ਸਮੱਗਰੀ 'ਤੇ ਜਾਓ

ਪੰਨਾ:ਸੋਨੇ ਦੀ ਚੁੰਝ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੋਸਕੀ ਦੇ ਕੁੜਤੇ ਨਾਲ ਬੰਨ੍ਹ ਜ਼ਰੂਰ ਬਜ਼ਾਰ ਤੇ ਹੋਰ ਦੋ ਚਾਰ ਗਲੀਆਂ ਵਿਚ ਚਕਰ ਲੌਂਦਾ, ਜਿਥੋਂ ਦੀ ਜਾਂਦਾ ਸੀ ਉਸ ਉਸ ਗਲੀ ਦੀਆਂ ਮੁਟਿਆਰਾਂ ਹੌਕੇ ਭਰਨ ਲਗ ਜਾਂਦੀਆਂ।
ਕਸੀਦਾ ਕੱਢ ਰਹੀ ਸ਼ਾਮੋਂ ਦੀਆਂ ਅਖਾਂ ਵਿਚ ਅਖਾਂ ਪਾਕੇ ਗੱਜਨ ਲੰਘਿਆ ਤਾਂ ਸ਼ਾਮੋਂ ਪੀੜ੍ਹੀ ਤੇ ਬੈਠੀ ਆਸੋ ਸੁਣਿਆਰੀ ਨੂੰ ਕਹਿਣ ਲਗੀ। ਨੀ ਆਸੋ ਗੱਜਨ ਬੜਾ ਹੀ.....................।
ਉਸੇ ਵੇਲੇ ਆਸੋ ਕਹਿਣ ਲਗੀ ਬੋਲਦੇ ਅਗੇ 'ਬੜਾ ਪਿਆਰਾ ਲਗਦਾ ਹੈ।'
ਮੇਰੇ ਤੇ ਆਪਣੇ ਵੰਡੇ ਦਾ ਤੂੰ ਜੋ ਕੈਹ ਹੀ ਦਿਤਾ ਨੇ।
ਮੇਰੇ ਭਰਾ ਦਾ ਲਗੇ ਸਾਲਾ। ਆਸੋ ਨੇ ਦਿਲ ਦੀ ਗਲ ਨੂੰ ਛੁਪਾਨ ਲਈ ਕਿਹਾ।
ਤੇ ਭਰਾ ਦੇ ਸਾਲੇ ਨਾਲ ਭੀ ਹਸ ਖੇਡ ਹੀ ਲਈ ਦਾ ਹੈ। ਸ਼ਾਮੋਂ ਨੇ ਬੁਲ੍ਹਾਂ ਵਿਚ ਹਸ ਦੀ ਨੇ ਕਿਹਾ।
ਤੇਰਾ ਜੀ ਕਰਦਾ ਹੋਵੇਗਾ ਗੱਜਨ ਨਾਲ..............।
ਗਲ ਟੁਕ ਕੇ, ਇਉਂ ਨਹੀਂ ਬੱਕਦੀ ਕਿ ਮੈਂ ਗੱਜਨ ਦੇ ਰੂਪ ਉਤੇ ਵਿਕੀ ਹੋਈ ਹਾਂ।
ਕੌਣ?
ਆਸੋ?
ਸ਼ਾਮੋਂ ਨਹੀਂ?
ਸ਼ਾਮੋਂ ਕੁਝ ਹੋਰ ਬੋਲਨ ਲਗੀ ਸੀ ਕਿ ਸ਼ਾਮੋਂ ਦਾ ਪਿਓ ਹਰੀ ਸਿੰਘ ਆ ਗਿਆ ਜਿਸ ਸਦਕਾ ਦੋਵੇਂ ਚੁਪ ਹੋ ਗਈਆਂ।
......................
ਗੱਜਨ ਤੇ ਆਸੋ ਦੇ ਪਿਆਰ ਦੀ ਚਰਚਾ ਸਾਰੇ ਭਦੌੜ ਵਿਚ ਖਿਲਰ ਗਈ। ਇਸ ਚਰਚਾ ਨੂੰ ਜਦ ਆਸੋ ਦੇ ਪਿਤਾ ਰਾਮ ਰਖੇ ਨੇ ਸੁਣਿਆ ਉਸ ਦੇ ਪੈਰਾਂ ਚੋਂ ਮਿਟੀ ਨਿਕਲਨ ਲਗ ਪਈ। ਪਰ ਤੀਜੇ ਦਿਨ ਆਸੋ ਦਾ ਵਿਆਹ ਕਰਕੇ ਜਗਰਾਵੀਂ ਟੋਰ ਦਿਤੀ!

- ੪੯ -