ਗੱਜਨ ਉਦਾਸ ਹੋ ਗਿਆ। ਇਸ ਉਦਾਸੀ ਨੂੰ ਸਰਮੁਖ ਸਿੰਘ ਤੇ ਚੰਦ ਕੌਰ ਭੀ ਸਮਝੇ ਪਰ ਉਹ ਕੁਝ ਕਰਨ ਗੋਚਰੇ ਨਹੀਂ ਸਨ। ਉਹ ਪਹਿਲੇ ਭੀ ਬਥੇਰੀ ਵਾਹ ਲਗਾ ਚੁਕੇ ਸਨ। ਕਿਸੇ ਮੁੰਡੇ ਨੂੰ ਭੀ ਸਾਕ ਨਹੀਂ ਹੋ ਸਕਿਆ, ਮੁੰਡੇ ਵੇਖ ਤਾਂ ਹਰ ਕੋਈ ਲਾਲਾਂ ਸੁਟਨ ਲਗ ਜਾਂਦਾ ਪਰ ਜਦੋਂ ਪਤਾ ਲਗਦਾ ਕੇ ਤਿੰਨਾਂ ਭਰਾਵਾਂ ਦੇ ਹਿਸੇ ਕੁਲ ਦੋ ਘਮਾਂ ਤਿੰਨ ਕਨਾਲਾਂ ਧਰਤੀ ਆਂਦੀ ਹੈ ਤਾਂ ਰਿਸ਼ਤੇ ਕਰਨ ਵਾਲਾ ਵਧਾਇਆ ਹਥ ਮੋੜ ਲੈਂਦਾ। ਕਈ ਵੇਰ ਚੰਦ ਕੌਰ ਨੇ ਬੋਲ ਹੀ ਦਿਤਾ ਕਿ ਕੋਈ ਕਾਣੀ ਨੋਂਹ ਹੀ ਆ ਜਾਵੇ। ਪਰ ਸਰਮੁਖ ਸਿੰਘ ਕਹੇ ਮੈਂ ਨਹੀਂ ਸੋਨੇ ਵਰਗੇ ਪੁਤਾਂ ਨੂੰ ਇਹ ਬਿਜ ਲਗਨ ਦੇਣੀ।
ਚੰਦ ਕੌਰ ਤਦ ਬੋਲ ਦੇਵੇ, ਚੰਗਾ ਰਖ ਕੁਆਰੇ। ਤੂੰ ਸਮਝਦਾ ਏਂ ਕਿ 'ਮੇਰੇ ਪਿਓ ਵਰਗੇ ਲੋਕ ਹੁਣ ਦੇ ਸਿਦੇ ਤੇ ਭੋਲੇ ਹਨ।' ਤਿੰਨ ਹਜ਼ਾਰ ਮੂਹਰੇ ਰਖੇ ਬਿਨਾ ਕੋਈ ਤੇਰੇ ਪੁਤਾਂ ਨੂੰ ਸਾਕ ਨਹੀਂ ਕਰਨ ਲਗਾ। ਤਿੰਨ ਹਜ਼ਾਰ ਜੁੜਨਾ ਨਹੀਂ ਤੇ ਸਾਕ ਹਣਾ ਨਹੀਂ।'
....................
ਗੱਜਨ ਭੀ ਜਦ ਜੋੜੀ ਜਾਂਦੀ ਵੇਖੇ ਤਾਂ ਦਿਲ ਵਿਚ ਕਹਿ ਕਿ ਕਦੇ ਮੈਂ ਭੀ ਵਹੁਟੀ ਵਾਲਾ ਬਣਾਂਗਾ? ਤੇ ਨਾਲ ਹੀ ਦਿਲ ਵਿਚ ਕਹੇ ਕਿ ਲੋਕਾਂ ਭਾਣੇ ਤਾਂ ਮੈਂ ਕੁਆਰਾ ਹਾਂ ਪਰ ਵਹੁਟੀਆਂ ਮੇਰੀਆਂ ਕਈ ਨੇ। ਸ਼ਾਮੋਂ ਤਾਂ ਸੌਹਰਿਆਂ ਤੋਂ ਆਂਦੀ ਹੀ ਹੈ ਮੇਰੇ ਨਾਲ ਹਸਨ ਖੇਡਨ। ਕੇਡੀ ਨਿਡਰ ਰੰਨ ਵੇਖੀ। ਅਧੀ ਰਾਤ ਆ ਜਗਾਂਦੀ ਹੈ। ਚਲੋ ਇਹ ਤਾਂ ਨਹੀਂ। ਦਿਲ ਵਿਚ ਰਹੀ ਕਿ ਸੁਹਣੀ ਰੰਨ ਨਹੀਂ ਮਿਲੀ। ਉਂਝ ਗੁਰਨਾਮੋਂ ਭੀ ਬਹੁਤ ਸੁਹਣੀ ਹੈ। ਪਰ ਸ਼ਾਮੋਂ ਦਾ ਨਖਰਾ ਤੇ ਪਿਆਰ ਕਰਨ ਦਾ ਢੰਗ ਬਹੁਤ ਹੀ ਵਧੀਆ ਹੈ। ਦਸ ਘੁਮਾਂ ਜ਼ਮੀਨ ਮੈਨੂੰ ਆਉਂਦੀ ਹੁੰਦੀ ਤਾਂ ਗੁਰਨਾਮੋਂ ਦਾ ਵਿਆਹ ਮੇਰੇ ਨਾਲ ਹੀ ਹੋਣਾ ਸੀ। ਗੁਰਨਾਮੋਂ ਦੀ ਮਾਂ ਤਾਂ ਬਥੇਰੀਆਂ ਦੰਦੀਆਂ ਵਢਦੀ ਰਹੀ, ਮੈਨੂੰ ਜੁਆਈ ਬਨਾਣ ਖਾਤਰ। ਪਰ ਉਸ ਦੀ ਕੋਈ ਪੇਸ਼ ਨਾ ਗਈ।
- ੫੦-