ਇਹ ਸਫ਼ਾ ਪ੍ਰਮਾਣਿਤ ਹੈ
ਗਰੀਬ ਮਜ਼ਦੂਰ ਕਿਸਾਨ ਅਤੇ ਦਰਮਿਆਨੇ ਤਬਕੇ ਦੇ ਲੋਕਾਂ ਦੀ ਹੈ। ਵਾਧੂ ਰੁਪਏ ਗੁਵਾ ਰਹੇ ਹਾਂ। ਲੋਕਾਂ ਨੂੰ ਹਕੂਮਤ ਤੇ ਪਰਾਪੇਗੰਡੇ ਦੇ ਜ਼ੋਰ ਅਪਨੇ ਇਸ਼ਾਰਿਆਂ ਤੇ ਚਲਾਉਣ ਨਾਲ ਆਪ ਲੋਕਾਂ ਦੇ ਬਣ ਜਾਵੋ। ਅਹਿਲਕਾਰ ਤੁਹਾਡੀ ਕਖ ਮਦਦ ਨਹੀਂ ਕਰ ਸਕਦੇ।'
ਇਤਨੇ ਨੂੰ ਅਖਬਾਰ ਵੇਚਦਾ ਸੁਨਾਈ ਦਿਤਾ ਜਿਹੜਾ ਉਚੀ ਉਚੀ ਬੋਲਦਾ ਸੀ-
ਰਾਜੇ ਮਹਾਰਾਜੇ ਖਤਮ
ਨਵੀਂ ਦਿਲੀ ਅਜ ਦੇ ਸਰਕਾਰੀ ਐਲਾਨ ਵਿਚ ਦਸਿਆ ਹੈ ਕਿ ਲੋਕ-ਰਾਏ ਰਾਜਿਆਂ ਦੇ ਵਿਰੁਧ ਹੋ ਰਹੀ ਹੈ। ਹਿੰਦ ਸਰਕਾਰ ਮਜਬੂਰ ਹੋ ਰਾਜਿਆਂ ਹਥੋਂ ਤਾਕਤ ਖੋਹ ਲੋਕਾਂ ਹਥ ਹਫਤੇ ਦੇ ਅੰਦਰ ਸੌਂਪ ਦੇਵੇਗੀ।
'ਹਾਏ ਮਾਰ ਲੈ ਇਸ ਐਟਮ ਬੰਬ ਨੇ' ਇਹ ਬੋਲ ਮਹਾਰਾਜਾ ਨਿਰਮਾਨ ਸਿੰਘ ਕੁਰਸੀ ਤੋਂ ਮੁਧੇ ਮੂੰਹ ਡਿਗ ਪਿਆ। ਅਹਿਲਕਾਰ ਤੇ ਹੋਰ ਲੋਕ ਨਸੇ ਪਾਣੀ ਰਾਜੇ ਦੇ ਮੂੰਹ 'ਚ ਪਾਉਣ ਲਈ।
- ੫੯ -