ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

11

ਕਿ ਇਹ ਨਿਰਯੋਗਤਾ ਦੀਆਂ ਸਭ ਸੰਭਵ ਹਾਲਤਾਂ ਲਈ ਪਦਾਰਥਕ ਸਹਾਇਤਾ ਦੇਂਦਾ ਹੈ ।

6. ਪਿਨਸ਼ਨ-ਨੇਮ-ਉਚੇਰੇ ਪਧਰ ਤੇ

ਨਵਾਂ ਕਾਨੂੰਨ ਪੁਰਾਣੇ ਪਿਨਸ਼ਨ-ਨੇਮ ਵਿਚ ਬੁਨਿਆਦੀ ਸੁਧਾਰ ਕਰਦਾ ਹੈ। ਸਾਰੀਆਂ ਦੀਆਂ ਸਾਰੀਆਂ ਪਿਨਸ਼ਨਾਂ, ਭਾਵੇਂ ਉਹ ਬੁਢੇਪੇ ਦੀਆਂ ਹੋਣ ਅਤੇ ਭਾਵੇਂ ਕਮਾਊ-ਜੀਅ ਦੇ ਸੁਰਗਵਾਸ ਹੋ ਜਾਣ ਦੀਆਂ, ਪਹਿਲਾਂ ਨਾਲੋਂ ਚੋਖੀਆਂ ਵਧਾ ਦਿਤੀਆਂ ਗਈਆਂ ਹਨ। ਛੋਟੀਆਂ ਪਿਨਸ਼ਨਾਂ ਨੂੰ ਖਾਸ ਤੌਰ ਤੇ ਵਧਾਇਆ ਗਿਆ ਹੈ।

ਪਿਨਸ਼ਨਾਂ ਦੀ ਰਕਮ ਮੁਕੱਰਰ ਕਰਣ ਲਗਿਆਂ ਕਾਮਿਆਂ ਦੀ ਆਮਦਨ ਨੂੰ ਬੁਨਿਆਦੀ ਮਿਥਿਆ ਗਿਆ ਹੈ : ਇਹ ਗਲ ਉਸ ਅਸੂਲ ਦੇ ਬਿਲਕੁਲ ਅਨੁਕੂਲ ਹੈ ਜਿਸ ਰਾਹੀਂ ਦੌਲਤ ਦੀ ਵੰਡ ਮਿਹਨਤ ਦੇ ਮੁਤਾਬਿਕ ਕੀਤੀ ਜਾਂਦੀ ਹੈ। ਸਚ ਤਾਂ ਇਹ ਹੈ ਕਿ ਜਿੰਨੀ ਲੰਮੀ ਕਿਸੇ ਦੀ ਨੌਕਰੀ ਤੇ ਜਿੰਨਾ ਸੁਚੱਜਾ ਉਸ ਦਾ ਕੰਮ, ਉਤਨੀ ਹੀ ਬਹੁਤੀ ਉਸ ਦੀ ਆਮਦਨ। ਹਰ ਕਾਮੇ ਦੀ ਆਮਦਨ, ਸਮਾਜ ਲਈ ਕੀਤੇ ਉਸ ਦੇ ਕੰਮ ਦੀ ਮਿਕਦਾਰ ਤੇ ਗੁਣ (quality) ਦਾ ਪ੍ਰਤੀਬਿੰਬ ਹੁੰਦੀ ਹੈ। ਜਦ ਕੋਈ ਕਾਮਾ ਕੰਮ ਕਰਨ ਦੇ ਨਿਰਯੋਗ ਹੋ ਜਾਂਦਾ ਹੈ, ਉਸ ਦੀ ਆਮਦਨ, ਉਸ ਦੀ ਪਿਨਸ਼ਨ ਮੁਕੱਰਰ ਕਰਨ ਲਈ ਬੁਨਿਆਦ ਮਿਥ ਲਈ ਜਾਂਦੀ ਹੈ।

ਕਾਮੇ ਤੇ ਦਫ਼ਤਰੀ-ਮੁਲਾਜ਼ਮ ਦੀ ਪਿਨਸ਼ਨ ਆਮ ਤੌਰ ਤੇ, ਉਸ ਦੀ ਤਨਖ਼ਾਹ ਦਾ 50 ਤੋਂ 100 ਫੀ ਸਦੀ ਹੁੰਦੀ ਹੈ।

ਜਿਨ੍ਹਾਂ ਕਾਮਿਆਂ ਦੀ ਤਨਖਾਹ ਥੋੜੀ ਹੁੰਦੀ ਹੈ, ਉਹਨਾਂ ਨੂੰ ਪਿਨਸ਼ਨ ਲਗਭਗ ਉਹਨਾਂ ਦੀ ਤਨਖਾਹ ਜਿੰਨੀ ਹੀ ਮਿਲ ਜਾਂਦੀ ਹੈ। ਜਿਉਂ ਜਿਉਂ ਤਨਖਾਹ ਵਧਦੀ ਹੈ, ਪਿਨਸ਼ਨ ਦੀ ਸ਼ਰ੍ਹਾ ਤਨਖਾਹ ਦੇ ਵਾਧੇ ਦੇ ਨਾਲ ਨਾਲ ਘਟਦੀ ਜਾਂਦੀ ਹੈ। ਪਿਨਸ਼ਨ ਦੀ ਇਸ ਤਰ੍ਹਾਂ ਦੀ ਹਿਸਾਬ-ਪ੍ਰਨਾਲੀ ਹਰ ਪਿਨਸ਼ਨਏ ਲਈ, ਘਟੋ ਘਟ, ਲੋੜੀਂਦੀ ਪਦਾਰਥਕ ਰਖਿਆ ਦੀ ਗਰੰਟੀ ਕਰ ਦੇਂਦੀ ਹੈ।

ਜੇਕਰ ਅਸੀਂ ਇਹ ਗਲ ਵੀ ਧਿਆਨ ਵਿਚ ਰਖੀਏ ਕਿ ਸੋਵੀਅਤ ਯੂਨੀਅਨ ਵਿਚ ਪਿਨਸ਼ਨਾਂ ਤੇ ਕੋਈ ਟੈਕਸ ਨਹੀਂ ਲਗਦਾ, ਪਿਨਸ਼ਨੀਏ ਨੂੰ